ਪਾਕਿ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਹੋਏ ਜ਼ਖਮੀ, AUS ''ਚ ਹੋ ਸਕਦੀ ਹੈ ਸਰਜਰੀ

05/15/2020 6:35:21 PM

ਨਵੀਂ ਦਿੱਲੀ— ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਹਸਨ ਅਲੀ ਦੀ ਸੱਟ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹਸਨ ਅਲੀ ਪਿਛਲੇ ਕਾਫੀ ਸਮੇਂ ਤੋਂ ਕਮਰ ਦੀ ਸੱਟ ਤੋਂ ਪ੍ਰੇਸ਼ਾਨ ਹੈ। ਰਿਪੋਰਟਸ ਅਨੁਸਾਰ ਹਸਨ ਅਲੀ ਨੂੰ ਆਪਣੀ ਸੱਟ ਦੀ ਸਰਜਰੀ ਕਰਵਾਉਣ ਦੇ ਲਈ ਵਿਦੇਸ਼ ਜਾਣਾ ਪੈ ਸਕਦਾ ਹੈ। ਇਸ ਸੱਟ ਦੀ ਵਜ੍ਹਾ ਨਾਲ ਕਰੀਬ 6 ਮਹੀਨਿਆਂ ਤਕ ਹਸਨ ਅਲੀ ਕ੍ਰਿਕਟ ਦੇ ਮੈਦਾਨ 'ਤੇ ਨਹੀਂ ਉੱਤਰ ਸਕੇਗਾ। ਦੋ ਦਿਨ ਪਹਿਲਾਂ ਹੀ ਪੀ. ਸੀ. ਬੀ. ਨੇ ਹਸਨ ਅਲੀ ਨੂੰ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਅਨੁਸਾਰ ਹਸਨ ਅਲੀ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਸੱਟ ਤੋਂ ਪ੍ਰੇਸ਼ਾਨ ਹੈ। ਫਰਵਰੀ-ਮਾਰਚ 'ਚ ਖੇਡੀ ਗਈ ਪਾਕਿਸਤਾਨ ਸੁਪਰ ਲੀਗ ਦੇ ਦੌਰਾਨ ਹਸਨ ਅਲੀ ਨੂੰ ਕਮਰ ਦਰਦ ਨਾਲ ਜੂਝਣਾ ਪਿਆ। ਪੀ. ਸੀ. ਬੀ. ਦੇ ਇਕ ਸੂਤਰ ਨੇ ਦੱਸਿਆ ਕਿ ਅਪ੍ਰੈਲ ਦੇ ਆਖਰ 'ਚ ਹਸਨ ਅਲੀ ਦੀ ਸੱਟ ਬਹੁਤ ਵੱਧ ਗਈ ਹੈ। ਹਸਨ ਅਲੀ ਇਸ ਸੱਟ ਦਾ ਇਲਾਜ਼ ਕਰਵਾਉਣ ਦੇ ਲਈ ਆਸਟਰੇਲੀਆ ਜਾਂ ਫਿਰ ਕਿਸੇ ਦੂਜੇ ਦੇਸ਼ ਜਾ  ਸਕਦਾ ਹੈ। ਮੀਡੀਆ ਰਿਪੋਰਟਸ ਅਨੁਸਾਰ ਹਸਨ ਅਸਲੀ ਦੇ ਕੋਲ 2 ਵਿਕਲਪ ਹਨ। ਪੀ. ਸੀ. ਬੀ. ਦੇ ਸੋਰਸ ਨੇ ਕਿਹਾ ਕਿ ਹਸਨ ਅਲੀ ਦੇ 2 ਵਿਕਲਪ ਹਨ ਜਾਂ ਤਾਂ ਉਹ ਲੰਮਾ ਇਲਾਜ਼ ਕਰਵਾ ਸਕਦੇ ਹਨ ਜਾਂ ਫਿਰ ਉਸ ਨੂੰ ਸਰਜਰੀ ਕਰਵਾਉਣੀ ਹੋਵੇਗੀ। ਹਾਲਾਂਕਿ ਸਭ ਕੁਝ ਡਾਕਟਰ ਦੀ ਸਲਾਹ 'ਤੇ ਨਿਰਭਰ ਕਰਦਾ ਹੈ।

Gurdeep Singh

This news is Content Editor Gurdeep Singh