ਇਮਰਾਨ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਪਾਕਿ ਕ੍ਰਿਕਟ ਬੋਰਡ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

08/21/2018 4:45:21 AM

ਇਸਲਾਮਾਬਾਦ— ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮ ਸੇਠੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਚੋਣ ਦੌਰਾਨ ਸੇਠੀ ਤੇ ਕ੍ਰਿਕਟਰ ਤੋਂ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੇ ਰਿਸ਼ਤਿਆਂ 'ਚ ਦਰਾਰ ਦੇਖੀ ਗਈ ਸੀ। ਪ੍ਰਧਾਨ ਮੰਤਰੀ ਨੇ ਸੇਠੀ ਦੇ ਅਸਤੀਫੇ ਦੇ ਤੁਰੰਤ ਬਾਅਦ ਟਵੀਟ ਕਰਕੇ ਉਨ੍ਹਾਂ ਦੇ ਸਥਾਨ 'ਤੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੇ ਸਾਬਕਾ ਪ੍ਰਮੁੱਖ ਈਸ਼ਾਨ ਮਣੀ ਦੇ ਨਾਂ ਦਾ ਐਲਾਨ ਕੀਤਾ। ਖਾਨ ਦੇ ਦੇਸ਼ ਦੇ 22ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਦੇ ਹੀ ਸਿਆਸਤ ਤੋਂ ਲੈ ਕੇ ਖੇਡ ਦੀ ਦੁਨੀਆ 'ਚ ਚਰਚਾ ਦਾ ਮਾਹੌਲ ਗਰਮ ਹੋ ਗਿਆ ਹੈ।

 

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਨ ਨੂੰ ਦਿੱਤੀ ਗਈ ਵਧਾਈ ਤੇ ਦੋਵੇਂ ਦੇਸ਼ਾਂ ਵਿਚਾਲੇ ਚੰਗੇ ਰਿਸ਼ਤਿਆਂ ਦੀ ਕਾਮਨਾ ਨੂੰ ਗੱਲਬਾਤ ਦਾ ਸੱਦੇ ਦੇ ਰੂਪ 'ਚ ਪ੍ਰਮੋਟ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਨਵੇਂ ਪਾਕਿਸਾਤਨ ਦੇ ਨਾਅਰੇ ਨਾਲ ਸੱਤਾ 'ਚ ਆਉਣ ਵਾਲੇ ਖਾਨ ਦੀ ਸਰਕਾਰ ਆਪਣੀ ਪੂਰਬੀ ਉੱਤਰੀ ਸਰਕਰਾਂ ਨਾਲ ਵੱਖਰੀ ਸੋਚ ਨਹੀਂ ਰੱਖਦੀ ਹੈ।