PCB ਨੇ ਦੱਖਣੀ ਅਫਰੀਕਾ ਕ੍ਰਿਕਟ ਨੂੰ ਪਾਕਿ ''ਚ ਟੀ-20 ਸੀਰੀਜ਼ ਲਈ ਦਿੱਤਾ ਸੱਦਾ

11/02/2019 3:53:31 PM

ਕਰਾਚੀ : ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੂੰ ਅਗਲੇ ਸਾਲ ਮਾਰਚ ਵਿਚ ਪਾਕਿਸਤਾਨ ਵਿਚ ਟੀ-20 ਸੀਰੀਜ਼ ਖੇਡਣ ਲਈ ਆਪਣੀ ਰਾਸ਼ਟਰੀ ਟੀਮ ਨੂੰ ਭੇਜਣ ਦਾ ਸੱਦਾ ਦਿੱਤਾ ਹੈ। ਲਾਹੌਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਖਾਨ ਨੇ ਕਿਹਾ, ''ਉਨ੍ਹਾਂ ਨੂੰ ਸ਼੍ਰੀਲੰਕਾ ਬੋਰਡ ਤੋਂ ਵੀ ਹਾਂ ਪੱਖੀ ਸੰਕੇਤ ਮਿਲੇ ਹਨ ਕਿ ਉਹ ਦਸੰਬਰ ਵਿਚ ਰਾਵਲਪਿੰਡੀ ਅਤੇ ਕਰਾਚੀ ਵਿਚ 2 ਟੈਸਟ ਖੇਡਣ ਲਈ ਆਪਣੀ ਮਜ਼ਬੂਤ ਟੀਮ ਭੇਜੇਗਾ।''

ਉਸ ਨੇ ਕਿਹਾ ਕਿ ਸ਼੍ਰੀਲੰਕਾ ਬੋਰਡ ਇਕ ਹਫਤੇ ਅੰਦਰ ਦੌਰੇ ਦੀ ਪੁਸ਼ਟੀ ਕਰੇਗਾ। ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਪਰਤਣ ਦਾ ਰਸਤਾ ਸਹੀ ਤਰੀਕੇ ਨਾਲ ਖੁਲ੍ਹ ਰਿਹਾ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੀਲੰਕਾ ਟੀਮ ਦੇ ਹਾਲੀਆ ਦੌਰੇ 'ਤੇ ਟੀ-20 ਅਤੇ ਵਨ ਡੇ ਸੀਰੀਜ਼ ਖੇਡਣ ਨਾਲ ਉਨ੍ਹਾਂ (ਪੀ. ਸੀ. ਬੀ.) ਨੂੰ ਕਾਫੀ ਮਦਦ ਮਿਲੀ ਹੈ। ਦੱਖਣੀ ਅਫਰੀਕਾ ਕ੍ਰਿਕਟ ਨਾਲ ਪਾਕਿ 'ਚ ਟੀ-20 ਸੀਰੀਜ਼ ਖੇਡਣ ਲਈ ਗੱਲ ਚੱਲ ਰਹੀ ਹੈ।