ਸ਼੍ਰੀਲੰਕਾ ਖਿਲਾਫ ਪਾਕਿ ਦੀ ਸੰਭਾਵਿਤ ਟੀਮ ਦਾ ਐਲਾਨ, ਅਕਮਲ ਤੇ ਸ਼ਹਿਜਾਦ ਦੀ ਹੋਈ ਵਾਪਸੀ

09/17/2019 12:11:18 PM

ਸਪੋਰਸਟ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਅਤੇ ਚੋਣਕਰਤਾ ਮਿਸਬਾਹ ਉਲ ਹੱਕ ਨੇ ਸ਼੍ਰੀਲੰਕਾ ਦੇ ਨਾਲ ਹੋਣ ਵਾਲੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦਿੱਗਜ ਬੱਲੇਬਾਜ ਸ਼ੋਏਬ ਮਲਿਕ ਅਤੇ ਮੁਹੰਮਦ ਹਫੀਜ਼ ਨੂੰ 20 ਮੈਂਮਬਰੀ ਸੰਭਾਵਿਕ ਟੀਮ ਤੋਂ ਬਾਹਰ ਰੱਖਿਆ ਹੈ। ਮਿਸਬਾਹ ਵਲੋਂ ਚੁੱਣੀ ਗਈ 20 ਮੈਂਮਬਰੀ ਟੀਮ ਹੁਣ ਬੁੱਧਵਾਰ ਤੋਂ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਅਭਿਆਸ ਕਰੇਗੀ।
ਮਲਿਕ ਅਤੇ ਹਫੀਜ ਇਸ ਸਮੇਂ ਕੈਰੇਬਿਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ) 'ਚ ਖੇਡ ਰਹੇ ਹਨ। ਪਾਕਿਸਤਾਨ ਨੇ ਉਨ੍ਹਾਂ ਨੂੰ 12 ਅਕਤੂਬਰ ਤੱਕ ਸੀ. ਪੀ. ਐੱਲ 'ਚ ਖੇਡਣ ਲਈ ਐੱਨ. ਓ. ਸੀ. ਦੀ ਰੱਖੀ ਹੈ। ਮਲਿਕ ਅਤੇ ਹਫੀਜ਼ ਨੂੰ ਜਿੱਥੇ ਸੰਭਾਵਿਕ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਉਥੇ ਹੀ ਆਬਿਦ ਅਲੀ, ਅਹਿਮਦ ਸ਼ਹਿਜ਼ਾਦ, ਉਮਰ ਅਕਮਲ, ਇਫਤੀਖਾਰ ਅਹਿਮਦ, ਫਹੀਮ ਅਸ਼ਰਫ, ਮੁਹੰਮਦ ਰਿਜਵਾਨ ਅਤੇ ਉਸਮਾਨ ਸ਼ਿਨਵਾਰੀ ਨੂੰ ਟ੍ਰੇਨਿੰਗ ਕੈਂਪ ਲਈ ਸੰਭਾਵਿਕ ਟੀਮ 'ਚ ਚੁਣਿਆ ਗਿਆ ਹੈ। ਇਹ ਸਾਰੇ ਖਿਡਾਰੀ ਵਰਲਡ ਕੱਪ 'ਚ ਪਾਕਿਸਤਾਨ ਟੀਮ ਦਾ ਹਿੱਸਾ ਨਹੀਂ ਸਨ।
ਸ਼੍ਰੀਲੰਕਾਈ ਟੀਮ ਨੇ ਦੌਰੇ ਦੀ ਪੁੱਸ਼ਟੀ ਨਹੀਂ ਕੀਤੀ ਹੈ। ਸੁਰੱਖਿਆ ਕਾਰਣਾਂ ਕਰਕੇ ਲਸਿਥ ਮਲਿੰਗਾ ਸਹਿਤ ਕਈ ਖਿਡਾਰੀਆਂ ਨੇ ਨਾਂ ਵਾਪਸ ਲੈ ਲਏ ਹਨ। ਆਈ. ਸੀ. ਸੀ ਇਸ ਸੀਰੀਜ਼ ਲਈ ਮੈਚ ਅਧਿਕਾਰੀਆਂ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਹਾਲਤ ਦੇ ਪੜਤਾਲ ਕਰਨ ਲਈ ਆਜ਼ਾਦ ਸੁਰੱਖਿਆ ਸਲਾਹਕਾਰ ਨੂੰ ਕਰਾਚੀ ਅਤੇ ਲਾਹੌਰ ਭੇਜੇਗੀ।
ਪਾਕਿਸਤਾਨ ਅਤੇ ਸ਼ਿਰੀਲੰਕਾ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ 27 ਸਤੰਬਰ, 29 ਸਤੰਬਰ ਅਤੇ ਦੋ ਅਕਤੂਬਰ ਨੂੰ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ ਦੋਨਾਂ ਟੀਮਾਂ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਪੰਜ, ਸੱਤ ਅਤੇ ਨੌਂ ਅਕਤੂਬਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ। ਇਸ ਤੋਂ ਬਾਅਦ ਸ਼੍ਰੀਲੰਕਾ ਵੀ ਦਸੰਬਰ 'ਚ ਦੋ ਮੈਚਾਂ ਦੀ ਵਰਲਡ ਟੈਸਟ ਚੈਂਪੀਅਨਸ਼ਿਪ ਲਈ ਪਾਕਿਸਤਾਨ ਦੀ ਮੇਜ਼ਬਾਨੀ ਕਰੇਗਾ।

ਸੰਭਾਵਿਕ ਪਾਕਿਸਤਾਨ ਟੀਮ : ਸਰਫਰਾਜ਼ ਅਹਿਮਦ, ਬਾਬਰ ਆਜ਼ਮ, ਆਬਿਦ ਅਲੀ, ਅਹਿਮਦ ਸ਼ਹਿਜਾਦ, ਆਸਿਫ ਅਲੀ, ਫਹੀਮ ਅਸ਼ਰਫ, ਫਖਰ ਜਮਾਨ, ਹੈਰਿਸ ਸੋਹੇਲ, ਹਸਨ ਅਲੀ, ਇਫਤੀਖਾਰ ਅਹਿਮਦ  , ਇਮਾਮ ਵਸੀਮ, ਇਮਾਮ-ਉਲ-ਹੱਕ, ਮੁਹੰਮਦ ਆਮਿਰ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜਵਾਨ, ਸ਼ਾਦਾਬ ਖਾਨ, ਉਮਰ ਅਕਮਲ, ਉਸਮਾਨ ਸ਼ਿਨਵਾਰੀ ਅਤੇ ਵਹਾਬ ਰਿਆਜ਼।