ਜਵੇਰੀਆ ਬਣੀ 100ਵਾਂ ਟੀ-20 ਖੇਡਣ ਵਾਲੀ ਪਾਕਿਸਤਾਨ ਦੀ ਚੌਥੀ ਮਹਿਲਾ ਖਿਡਾਰੀ

03/01/2020 5:52:09 PM

ਸਿਡਨੀ : ਪਾਕਿਸਤਾਨ ਮਹਿਲਾ ਟੀਮ ਦੀ ਕਪਤਾਨ ਜਵੇਰੀਆ ਖਾਨ ਦੱਖਣੀ ਅਫਰੀਕਾ ਖਿਲਾਫ ਐਤਵਾਰ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਗਰੁਪ ਬੀ ਮੁਕਾਬਲੇ ਦੌਰਾਨ 100ਵਾਂ ਕੌਮਾਂਤਰੀ ਟੀ-20 ਮੈਚ ਖੇਡਣ ਵਾਲੀ ਪਾਕਿਸਤਾਨ ਦੀ ਚੌਥੀ ਮਹਿਲਾ ਕ੍ਰਿਕਟਰ ਬਣ ਗਈ। 31 ਸਾਲਾ ਜਵੇਰੀਆ ਤੋਂ ਪਹਿਲਾਂ ਸਨੀ ਮੀਰ, ਬਿਸਮਾਹ ਮਾਰੂਕ ਅਤੇ ਨਿਦਾ ਡਾਰ ਇਸ ਸੂਚੀ ਵਿਚ ਸ਼ਾਮਲ ਸੀ, ਜਿਸ ਨੇ ਪਾਕਿਸਤਾਨ ਦੇ ਲਈ ਟੀ-20 ਵਿਚ 100 ਮੁਕਾਬਲੇ ਖੇਡੇ ਹਨ। ਹਾਲਾਂਕਿ ਜਵੇਰੀਆ ਇਸ ਮੌਕੇ ਨੂੰ ਖਾਸ ਨਹÄ ਬਣਾ ਸਕੀ ਕਿਉਂਕਿ ਟੀਮ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਦੇ ਹੱਥੋਂ 17 ਦੌੜਾਂ ਨਾਲ ਹਾਰ ਝਲਣੀ ਪਈ।

 

Related News