PAK vs BAN : ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਪਾਰੀ ਅਤੇ 44 ਦੌੜਾਂ ਨਾਲ ਹਰਾਇਆ

02/11/2020 12:20:47 AM

ਰਾਵਲਪਿੰਡੀ— ਨਸੀਮ ਸ਼ਾਹ (26 ਦੌੜਾਂ 'ਤੇ 4 ਵਿਕਟਾਂ) ਤੇ ਯਾਸਿਰ ਸ਼ਾਹ (58 ਦੌੜਾਂ 'ਤੇ 4 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਪਹਿਲੇ ਟੈਸਟ ਦੇ ਚੌਥੇ ਹੀ ਦਿਨ ਸੋਮਵਾਰ ਬੰਗਲਾਦੇਸ਼ ਨੂੰ ਦੂਜੀ ਪਾਰੀ ਵਿਚ 168 ਦੌੜਾਂ 'ਤੇ ਸਮੇਟ ਕੇ ਮੈਚ ਪਾਰੀ ਅਤੇ 44 ਦੌੜਾਂ ਨਾਲ ਜਿੱਤ ਲਿਆ ਅਤੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।


ਨਸੀਮ ਨੇ 8.2 ਓਵਰਾਂ ਵਿਚ 26 ਦੌੜਾਂ 'ਤੇ 4 ਵਿਕਟਾਂ ਲਈਆਂ ਅਤੇ ਯਾਸਿਰ ਨੇ 17.2 ਓਵਰਾਂ ਵਿਚ 58 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਤੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ । ਦੋਵਾਂ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਬੰਗਲਾਦੇਸ਼ ਵਿਰੁੱਧ ਵੱਡੀ ਜਿੱਤ ਹਾਸਲ ਕਰ ਲਈ। ਨਸੀਮ ਨੂੰ ਉਸ ਦੀ ਬਿਹਤਰੀਨ ਗੇਂਦਬਾਜ਼ੀ ਲਈ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ।


ਇੰਡੀਆ-ਏ ਵਲੋਂ ਸ਼ੁਭਮਨ ਨੇ 190 ਗੇਂਦਾਂ 'ਚ 15 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 136 ਦੌੜਾਂ ਬਣਾਈਆਂ ਅਤੇ ਰਹਾਨੇ ਨੇ 148 ਗੇਂਦਾਂ ਵਿਚ 15 ਚੌਕੇ ਤੇ 1 ਛੱਕੇ ਦੇ ਸਹਾਰੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਜੇ ਸ਼ੰਕਰ ਨੇ 103 ਗੇਂਦਾਂ ਵਿਚ 9 ਚੌਕਿਆਂ ਦੇ ਸਹਾਰੇ 66 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਹਨੁਮਾ ਨੇ 73 ਗੇਂਦਾਂ ਵਿਚ 9 ਚੌਕਿਆਂ ਦੇ ਸਹਾਰੇ 59 ਅਤੇ ਪੁਜਾਰਾ ਨੇ 53 ਦੌੜਾਂ ਦੀ ਪਾਰੀ ਵਿਚ 7 ਚੌਕੇ ਅਤੇ 1 ਛੱਕਾ ਲਾਇਆ। ਇਸ ਤੋਂ ਪਹਿਲਾਂ ਪੁਜਾਰਾ ਅਤੇ ਸ਼ੁਭਮਨ ਨੇ ਚੌਥੇ ਦਿਨ ਦੀ ਖੇਡ ਸ਼ੁਰੂ ਹੋਣ 'ਤੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 139 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ-ਏ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 386 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ ਸੀ।

 

Gurdeep Singh

This news is Content Editor Gurdeep Singh