ਪਾਕਿ ਟੀਮ ਆਪਣੇ ਦਿਨ ਕਿਸੇ ਨੂੰ ਵੀ ਹਰਾ ਸਕਦੀ ਹੈ : ਕੋਹਲੀ

06/19/2017 2:02:13 AM

ਲੰਡਨ—ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਐਤਵਾਰ ਨੂੰ ਇਕਪਾਸੇ  ਮੈਚ 'ਚ ਹਾਰ ਦਾ ਮੂੰਹ ਦੇਖਣ ਵਾਲੀ ਭਾਰਤੀ ਟੀਮ ਦੇ ਕਪਤਾਨ ਕੋਹਲੀ ਨੇ ਜੇਤੂ ਟੀਮ ਪਾਕਿਸਤਾਨ ਦੀ ਤਾਰੀਫ ਕੀਤੀ। ਕੋਹਲੀ ਨੇ ਕਿਹਾ ਕਿ ਪਾਕਿਸਤਾਨ ਟੀਮ ਆਪਣੇ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ।
ਪਾਕਿਸਤਾਨ ਨੇ ਫਾਈਨਲ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਾਹਮਣੇ 339 ਦੌਡਞਾਂ ਦਾ ਟੀਚਾ ਰੱਖਿਆ। ਜਿਸ ਤੋਂ ਬਾਅਦ ਭਾਰਤੀ ਟੀਮ 30.3 ਓਵਰ 'ਚ 158 ਦੌੜਾਂ 'ਤੇ ਹੀ ਢੇਰ ਹੋ ਗਈ ਅਤੇ 180 ਦੌੜਾਂ ਰਹਿੰਦੇ ਆਪਣਾ ਖਿਤਾਬ ਗੁਆ ਲਿਆ। ਕੋਹਲੀ ਨੇ ਕਿਹਾ ਕਿ ਪਾਕਿਸਤਾਨੀ ਖਿਡਾਰੀ ਫਾਈਨਲ ਦੇ ਦਿਨ ਜ਼ਿਆਦਾ ਜਨੂੰਨ ਨਾਲ ਉਤਰੀ ਸੀ। ਜਿਸ ਨਾਲ ਭਾਰਤ ਨੂੰ ਉਸ ਨੇ ਇਕ ਪਾਸੇ ਹਰਾ ਦਿੱਤਾ।
ਕੋਹਲੀ ਨੇ ਕਿਹਾ ਪਾਕਿਸਤਾਨ ਨੂੰ ਜਾਂਦਾ ਹੈ, ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਪਾਕਿਸਤਾਨ ਟੀਮ ਨੂੰ ਇਸ ਜਿੱਤ ਦੀ ਵਧਾਈ। ਉਨ੍ਹਾਂ ਦਾ ਇਹ ਟੂਰਨਾਮੈਂਟ ਸ਼ਾਨਦਾਰ ਰਿਹਾ। ਪਾਕਿਸਤਾਨ ਦੀ ਟੀਮ ਨੇ ਇਕ ਵਾਰ ਫਿਰ ਤੋਂ ਸਾਬਰ ਕੀਤਾ ਹੈ ਕਿ ਉਹ ਆਪਣੇ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਨ। ਕੋਹਲੀ ਨੇ ਕਿਹਾ ਕਿ ਸਾਡੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਪਰ ਸਾਡੇ ਚੇਹਰੇ 'ਤੇ ਖੁਸ਼ੀ ਹੈ ਕਿਉਂਕਿ ਅਸੀਂ ਫਾਈਨਲ 'ਚ ਵਧੀਆ ਪ੍ਰਦਰਸ਼ਨ ਕਰਕੇ ਪਹੁੰਚੇ ਹਾਂ। ਮੈਨੂੰ ਆਪਣੀ ਟੀਮ 'ਤੇ ਪੂਰੀ ਮਾਣ ਹੈ। ਇਸ ਜਿੱਤ ਦਾ ਸਿਹਰਾ ਪਾਕਿਸਤਾਨ ਨੂੰ ਜਾਂਦਾ ਹੈ, ਉਸ ਨੇ ਸਾਨੂੰ ਇਕ ਪਾਸੇ ਹਰਾਇਆ ਹੈ।
ਕੋਹਲੀ ਨੇ ਕਿਹਾ ਕਿ ਗੇਂਦ ਨਾਲ ਸਾਡੇ ਕੋਲ ਵਿਕਕਟ ਲੈਣ ਦੇ ਹੋਰ ਵੀ ਕਈ ਮੌਕੇ ਸਨ। ਕਈ ਵਾਰ ਵਿਰੋਧੀ ਟੀਮ ਵਧੀਆ ਪ੍ਰਦਰਸ਼ਨ ਕਰਦੀ ਹੈ। ਇਸ ਤੋਂ ਇਲਾਵਾ ਕੋਹਲੀ ਨੇ ਭਾਰਤੀ ਟੀਮ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਦੀ ਵੀ ਤਾਰੀਫ ਕੀਤੀ ਅਤੇ ਕਿਹਾ ਕਿ ਉਸ ਦੀ ਪਾਰੀ ਸ਼ਾਨਦਾਰ ਸੀ। ਉਸ ਨੇ ਕਿਹਾ ਕਿ ਸਾਨੂੰ ਇੱਥੇ ਅੱਗੇ ਵਧਣ ਦੀ ਅਤੇ ਸਿੱਖਣ ਦੀ ਜਰੂਰਤ ਹੈ।
ਫਖਰ ਬਣ ਸਕਦਾ ਹੈ ਪਾਕਿ ਲਈ ਮਹਾਨ ਖਿਡਾਰੀ
ਸਰਫਰਾਜ਼ ਨੇ 114 ਦੌੜਾਂ ਦੀ ਪਾਰੀ ਖੇਡਣ ਵਾਲੇ ਸਲਾਮੀ ਬੱਲੇਬਾਜ਼ ਫਖਰ ਜਮਾਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਕਾਫੀ ਪ੍ਰਭਾਵਸ਼ਾਲੀ ਖਿਡਾਰੀ ਹੈ। ਆਪਣੇ ਪਹਿਲੇ ਆਈ. ਸੀ. ਸੀ. ਟੂਰਨਾਮੈਂਟ 'ਚ ਉਹ ਚੈਂਪੀਅਨ ਦੀ ਤਰ੍ਹਾਂ ਖੇਡਿਆ। ਉਹ ਪਾਕਿਸਤਾਨ ਟੀਮ ਲਈ ਇਕ ਮਹਾਨ ਖਿਡਾਰੀ ਬਣ ਸਕਦਾ ਹੈ।
ਗੇਂਦਬਾਜਾਂ ਦੀ ਸੀ ਜਿੱਤ 'ਚ ਵੱਡੀ ਭੂਮਿਕਾ
ਆਪਣੇ ਗੇਂਦਬਾਜ਼ੀ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਸਰਫਰਾਜ਼ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਜਾਂਦਾ ਹੈ ਆਮਿਰ, ਹਸਨ, ਜੁਨੈਦ, ਅਤੇ ਆਫਿਜ਼ ਨੂੰ ਜਾਂਦਾ ਹੈ ਜਿਨ੍ਹਾਂ ਨੇ ਸ਼ਾਨਦਾਰ ਗੇਂਦਬਾਜੀ ਕੀਤੀ। ਮੈਂ ਇਸ ਦਾ ਸਿਹਰਾ ਸਾਰੀ ਟੀਮ ਨੂੰ ਦਿੰਦਾ ਹਾਂ। ਇਸ ਜਿੱਤ ਨਾਲ ਪਾਕਿਸਤਾਨ ਕ੍ਰਿਕਟ ਦਾ ਮਨੋਬੰਲ ਉੱਚਾ ਹੋਵੇਗਾ। ਸਰਫਰਾਜ਼ ਉਸ ਨੇ ਪਹਿਲੇ ਮੈਚ ਦੀ ਹਾਰ ਤੋਂ ਬਾਅਦ ਹੀ ਖਿਡਾਰੀਆਂ ਨੂੰ ਕਿਹਾ ਸੀ ਕਿ ਟੂਰਨਾਮੈਂਟ ਹਾਲੇਂ ਸਮਾਪਤ ਨਹੀਂ ਹੋਇਆ ਹੈ। ਸਰਫਰਾਜ਼ ਨੇ ਫਾਈਨਲ ਮੈਚ ਦੀ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਖਿਡਾਰੀਆਂ ਨੂੰ ਪਹਿਲੇ ਮੈਚ ਦੀ ਹਾਰ ਤੋਂ ਬਾਅਦ  ਕਿਹਾ ਸੀ ਕਿ ਟੂਰਨਾਮੈਂਟ ਹਾਲੇਂ ਸਮਾਪਤ ਨਹੀ ਹੋਇਆ।