ਪਾਕਿ ਨੇ ਫਿਕਸਿੰਗ ਮਾਮਲੇ ''ਚ ਜਮਸ਼ੇਦ ''ਤੇ ਲਾਈ ਇਕ ਸਾਲ ਦੀ ਪਾਬੰਦੀ

12/12/2017 2:28:02 AM

ਲਾਹੌਰ— ਪਾਕਿਸਤਾਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨੂੰ ਹਿਲਾ ਕੇ ਰੱਖ ਦੇਣ ਵਾਲੇ ਸਪਾਟ ਫਿਕਸਿੰਗ ਮਾਮਲੇ ਵਿਚ ਜਾਂਚਕਾਰਾਂ ਨਾਲ ਸਹਿਯੋਗ ਨਾ ਕਰਨ 'ਤੇ ਸਾਬਕਾ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ ਇਕ ਸਾਲ ਦੀ ਪਾਬੰਦੀ ਲਾਈ ਹੈ। ਜਮਸ਼ੇਦ ਨੇ ਕਥਿਤ ਤੌਰ 'ਤੇ ਖਿਡਾਰੀਆਂ ਤੇ ਕਥਿਤ ਸੱਟੇਬਾਜ਼ਾਂ ਵਿਚਾਲੇ ਸਹਿਯੋਗੀ ਦੀ ਭੂਮਿਕਾ ਨਿਭਾਈ ਸੀ। ਹਾਲਾਂਕਿ ਇਸ ਕ੍ਰਿਕਟਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।