ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ

04/05/2021 8:59:59 PM

ਕਰਾਚੀ– ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਹਾਕੀ ਮਹਾਸੰਘ ਦੇ ਚੋਟੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਗਲੇ ਮਹੀਨੇ ਦਿੱਲੀ ਵਿਚ ਹੋਣ ਵਾਲੀ ਐੱਫ. ਆਈ. ਐੱਚ. ਦੀ 47ਵੀਂ ਕਾਂਗਰਸ ਵਿਚ ਉਹ ਭਾਰਤ ਨਾਲ ਦੋ-ਪੱਖੀ ਹਾਕੀ ਦੀ ਬਹਾਰੀ ਦਾ ਮਾਮਲਾ ਉਠਾਉਣਗੇ। ਐੱਫ. ਆਈ. ਐੱਚ. ਦੀ ਟੀਮ 19 ਤੋਂ 23 ਮਈ ਤਕ ਦਿੱਲੀ ਵਿਚ ਹੋਣੀ ਹੈ।

ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ


ਪੀ. ਐੱਚ. ਐੱਫ. ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਇਹ ਕਾਫੀ ਮਹੱਤਵਪੂਰਨ ਮੀਟਿੰਗ ਹੈ ਕਿਉਂਕਿ ਇਸ ਵਿਚ ਅਗਲੇ ਚਾਰ ਸਾਲ ਲਈ ਐੱਫ. ਆਈ. ਐੱਚ. ਮੁਖੀ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਹੋਣੀ ਹੈ। ਉਨ੍ਹਾਂ ਕਿਹਾ,‘‘ਇਸ ਮੀਟਿੰਗ ਰਾਹੀਂ ਅਸੀਂ ਭਾਰਤੀ ਹਾਕੀ ਮਹਾਸੰਘ ਦੇ ਅਧਿਕਾਰੀਆਂ ਦੇ ਸਾਹਮਣੇ ਦੋ-ਪੱਖੀ ਹਾਕੀ ਦੀ ਬਹਾਲੀ ਦਾ ਮਾਮਲਾ ਰੱਖਣ ਦਾ ਮੌਕਾ ਮਿਲੇਗਾ। ਇਸ ਨਾਲ ਪਾਕਿਸਤਾਨ ਤੇ ਭਾਰਤ ਦੇ ਨਾਲ ਦੋਵਾਂ ਦੇਸ਼ਾਂ ਦੇ ਹਾਕੀ ਪ੍ਰੇਮੀਆਂ ਨੂੰ ਫਾਇਦਾ ਮਿਲੇਗਾ।’’ ਭਾਰਤ ਤੇ ਪਾਕਿਸਤਾਨ ਨੇ ਪਿਛਲੇ ਦਹਾਕੇ ਤੋਂ ਦੋ-ਪੱਖੀ ਹਾਕੀ ਨਹੀਂ ਖੇਡੀ ਹੈ।

ਇਹ ਖ਼ਬਰ ਪੜ੍ਹੋ- ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੋਈ ਇਕ ਕੰਮ ਗਿਣਵਾਏ ਕੈਪਟਨ: ਸੁਖਬੀਰ ਬਾਦਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh