ਪਾਕਿ ਕ੍ਰਿਕਟ ਟੀਮ ਦੀ ਕਪਤਾਨ ਨੇ ਫੇਸਬੁੱਕ 'ਤੇ ਲਿਖਿਆ ਆਪਣਾ ਦਰਦ!

08/06/2017 12:11:20 PM

ਨਵੀਂ ਦਿੱਲੀ— ਆਪਣੇ ਆਪ ਨੂੰ 'ਸਵਾਰਥੀ ਅਤੇ ਹੰਕਾਰੀ' ਕਹੇ ਜਾਣ ਤੋਂ ਨਾਰਾਜ਼ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸਨਾ ਮੀਰ ਨੇ ਕੌਮੀ ਕੋਚ ਸਬੀਹ ਅਜਹਰ ਉੱਤੇ ਹਮਲਾ ਬੋਲਿਆ ਹੈ। ਇੰਗਲੈਂਡ ਵਿੱਚ ਖ਼ਤਮ ਵਿਸ਼ਵ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਅਜਹਰ ਨੇ ਕਪਤਾਨ ਦੀ ਆਲੋਚਨਾ ਕੀਤੀ ਸੀ। ਸਨਾ ਮੀਰ ਦੀ ਅਗਵਾਈ ਵਿੱਚ ਪਾਕਿਸਤਾਨੀ ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਰਹੇ ਸੀ ਅਤੇ ਉਸਨੂੰ 7 ਟੀਮਾਂ ਖਿਲਾਫ ਇੱਕ ਵੀ ਜਿੱਤ ਨਹੀਂ ਮਿਲ ਸਕੀ ਸੀ। ਅਜਹਰ ਨੇ ਸਨਾ ਨੂੰ ਸਵਾਰਥੀ, ਹੰਕਾਰੀ ਕਿਹਾ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਸਨਾ ਦੀਆਂ ਇਨ੍ਹਾਂ 'ਵਿਸ਼ੇਸ਼ਤਾਵਾਂ' ਕਾਰਨ ਹੀ ਪਾਕਿਸਤਾਨੀ ਟੀਮ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਸੀ।
ਰਿਪੋਰਟ ਮੁਤਾਬਕ, ਸਬੀਹ ਅਜਹਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਹਾਲ ਹੀ ਵਿੱਚ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿਚ ਕਪਤਾਨ ਸਨਾ ਦਾ ਰਵੱਈਆ ਸਵਾਰਥੀ ਅਤੇ ਹੰਕਾਰੀ ਸੀ। ਕੋਚ ਨੇ ਕਿਹਾ ਕਿ 25 ਸਾਲ ਦੀ ਕਾਇਨਾਤ ਇੰਤੀਯਾਜ ਨੂੰ ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਖਿਲਾਫ ਖੇਡੇ ਗਏ ਮੈਚ ਵਿੱਚ ਬਿਨਾਂ ਉਨ੍ਹਾਂ ਦੀ ਜਾਣਕਾਰੀ ਦੇ ਆਖਰੀ ਗਿਆਰਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਸਨਾ ਨੇ ਸੋਸ਼ਲ ਮੀਡਿਆ ਦੇ ਮਾਧਿਅਮ ਰਾਹੀ ਆਪਣੀ ਗੱਲ ਰੱਖੀ। ਸਨਾ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਲਿਖਿਆ, ਇਹ ਕਾਫ਼ੀ ਦੁਖ ਵਾਲੀ ਗੱਲ ਹੈ ਕਿ ਕੌਮੀ ਟੀਮ ਦੇ ਕੋਚ ਦੀ ਕਪਤਾਨ ਪ੍ਰਤੀ ਇਸ ਤਰ੍ਹਾਂ ਦੀ ਸੋਚ ਹੈ। ਇਹ ਟੀਮ ਦੀ ਏਕਤਾ ਅਤੇ ਮਨੋਬਲ ਖ਼ਰਾਬ ਕਰਨ ਵਾਲੀ ਗੱਲ ਹੈ। ਮੈਂ ਕਾਫ਼ੀ ਸਮੇਂ ਤੋਂ ਆਪਣੀ ਟੀਮ ਦਾ ਮਨੋਬਲ ਵਧਾਉਣ ਲਈ ਯਤਨ ਕਰ ਰਹੀ ਹਾਂ ਪਰ ਕੋਚ ਦੀਆਂ ਗੱਲਾਂ ਨਾਲ ਮੇਰਾ ਮਨੋਬਲ ਡਿੱਗ ਰਿਹਾ ਹੈ।''
ਮੀਰ ਨੇ ਲਿਖਿਆ,“''ਮੈਂ ਇਸ ਤਰ੍ਹਾਂ ਦੀ ਗੱਲ ਮੀਡੀਆ ਨਾਲ ਕਰਨਾ ਨਹੀਂ ਚਾਹੁੰਦੀ ਸੀ, ਪਰ ਕੋਚ ਦੀ ਗੁਪਤ ਰਿਪੋਰਟ ਅਤੇ ਮਹਿਲਾ ਵਿੰਗ ਦੀ ਜਨਰਲ ਮੈਨੇਜ਼ਰ ਅਤੇ ਪੀ.ਸੀ.ਬੀ. ਚੇਅਰਮੈਨ ਦੇ ਬਿਆਨਾਂ ਨੇ ਸੁਰਖੀਆਂ ਬਟੋਰੀਆਂ ਹਨ ਤਾਂ ਮੈਨੂੰ ਲਗਾ ਕਿ ਇਸ ਗੱਲ ਉੱਤੇ ਮੇਰਾ ਕੁਝ ਮੁੱਦਿਆਂ ਉੱਤੇ ਛੋਟਾ ਜਿਹਾ ਜਵਾਬ ਜਰੂਰੀ ਹੈ।'' ਪਾਕਿਸਤਾਨ ਲਈ 102 ਮੈਚ ਖੇਡ ਚੁੱਕੀ 31 ਸਾਲ ਦੀ ਸਨਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਪ੍ਰਚਾਰ ਜਾਰੀ ਰਿਹਾ ਤਾਂ ਉਹ ਖੇਡਣਾ ਬੰਦ ਕਰ ਦੇਵੇਗੀ।