ਪਾਕਿ ਨੇ ਦੂਜੇ ਟੀ20 ਮੈਚ ''ਚ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾਇਆ

11/08/2020 7:54:18 PM

ਨਵੀਂ ਦਿੱਲੀ- ਪਾਕਿਸਤਾਨ ਤੇ ਜ਼ਿੰਬਾਬਵੇ ਦੇ ਵਿਚਾਲੇ ਰਾਵਲਪਿੰਡੀ ਦੇ ਮੈਦਾਨ 'ਤੇ ਦੂਜਾ ਟੀ-20 ਮੈਚ ਖੇਡਿਆ ਗਿਆ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 135 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨ ਵਲੋਂ ਹੈਰਿਸ ਤੇ ਉਸਮਾਨ ਕਾਦਿਰ ਨੇ 3-3 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਬਾਬਰ ਆਜ਼ਮ ਦੇ 51 ਤੇ ਹੈਦਰ ਅਲੀ ਦੀਆਂ 66 ਦੌੜਾਂ ਦੀ ਬਦੌਲਤ 8 ਵਿਕਟਾਂ 'ਤੇ ਜਿੱਤ ਹਾਸਲ ਕੀਤੀ।


ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਜ਼ਿੰਬਾਬਵੇ ਨੂੰ ਬੱਲੇਬਾਜ਼ੀ ਦੇ ਲਈ ਸੱਦਾ ਦਿੱਤਾ ਸੀ। ਓਪਨਰ ਬ੍ਰੈਂਡਨ ਟੇਲਰ ਕਪਤਾਨ ਚਾਮੁ ਚਿਭਾਭਾ ਦੇ ਨਾਲ ਓਪਨਿੰਗ ਦੇ ਲਈ ਉਤਰੇ ਪਰ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਫ ਨੇ ਦੂਜੇ ਹੀ ਓਵਰ 'ਚ ਜ਼ਿੰਬਾਬਵੇ ਨੂੰ ਝਟਕਾ ਦੇ ਦਿੱਤਾ। ਹੈਰਿਸ ਨੇ ਬ੍ਰੈਂਡਨ (5) ਨੂੰ ਰਿਜਵਾਨ ਦੇ ਹੱਥੋ ਕੈਚ ਆਊਟ ਕਰਵਾਇਆ। 30 ਦੌੜਾਂ 'ਤੇ 2 ਵਿਕਟਾਂ ਗਵਾਉਣ ਤੋਂ ਬਾਅਦ ਜ਼ਿੰਬਾਬਵੇ ਨੂੰ ਅਗਲੇ ਹੀ ਓਵਰ 'ਚ ਸੀਨ ਵਿਲੀਅਮਸ ਦੇ ਰੂਪ 'ਚ ਤੀਜਾ ਝਟਕਾ ਲੱਗਿਆ। ਸੀਨ ਨੂੰ ਫਹੀਮ ਅਸ਼ਰਫ ਨੇ 13 ਦੇ ਸਕੋਰ 'ਤੇ ਬੋਲਡ ਕਰ ਦਿੱਤਾ। ਸਿਕੰਦਰ ਰਜਾ ਨੇ ਸਿਰਫ 7 ਦੌੜਾਂ ਬਣਾਈਆਂ। ਡੋਨਾਲਡ ਵੀ 17 ਗੇਂਦਾਂ 'ਚ 15 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ। ਅਜੇਤੂ ਰਹੇ ਰਿਯਾਨ ਨੇ 22 ਗੇਂਦਾਂ 'ਚ ਇਕ ਛੱਕਾ ਤੇ 2 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ ਤੇ ਟੀਮ ਦਾ ਸਕੋਰ 134 ਤੱਕ ਪਹੁੰਚਾ ਦਿੱਤਾ। ਪਾਕਿਸਤਾਨ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਹੈਰਿਸ ਰਾਫ ਨੇ 4 ਓਵਰਾਂ 'ਚ 31 ਦੌੜਾਂ 'ਤੇ ਤਿੰਨ ਵਿਕਟਾਂ, ਉਸਮਾਨ ਕਾਦਿਰ ਨੇ 4 ਓਵਰਾਂ 'ਚ 23 ਦੌੜਾਂ 'ਤੇ 3 ਵਿਕਟਾਂ ਤਾਂ ਫਹੀਮ ਅਸ਼ਰਫ ਨੂੰ ਇਕ ਵਿਕਟ ਹਾਸਲ ਹੋਈ।


ਜਵਾਬ 'ਚ ਟੀਚੇ ਜਾ ਪਿੱਛਾ ਕਰਨ ਉਤਰੀ ਪਾਕਿਸਤਾਨ ਟੀਮ ਦੀ ਸ਼ੁਰੂਆਤ ਇਕ ਬਾਰ ਫਿਰ ਖਰਾਬ ਰਹੀ। ਤੀਜੇ ਹੀ ਓਵਰ 'ਚ ਫਖਰ ਜਮਾ ਦਾ ਵਿਕਟ ਡਿੱਗਿਆ। ਫਖਰ ਨੇ 11 ਗੇਂਦਾਂ 'ਤੇ 5 ਦੌੜਾਂ ਬਣਾਈਆਂ। ਹੈਦਰ ਅਲੀ ਨੇ ਇਸ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 36 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ। ਬਾਬਰ ਸਿਰਫ 28 ਗੇਂਦਾਂ 'ਚ 8 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 55 ਦੌੜਾਂ ਬਣਾਉਣ 'ਚ ਸਫਲ ਰਹੇ। ਬਾਬਰ ਆਜ਼ਮ ਦੀ ਜਦੋ ਵਿਕਟ ਡਿੱਗੀ ਤਾਂ ਪਾਕਿਸਤਾਨ ਦਾ ਸਕੋਰ 110 ਦੌੜਾਂ ਸੀ ਪਰ ਇਸ ਤੋਂ ਬਾਅਦ ਹੈਦਰ ਅਲੀ ਨੇ 16ਵੇਂ ਓਵਰ 'ਚ ਜਿੱਤ ਹਾਸਲ ਕਰਵਾਈ। ਜ਼ਿੰਬਾਬਵੇ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਮੁਜਾਰਾਵਾਨੀ ਨੇ 4 ਓਵਰਾਂ 'ਚ 33 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

Gurdeep Singh

This news is Content Editor Gurdeep Singh