ਪੇਸ ਨੇ ਸੰਨਿਆਸ ''ਤੇ ਫੈਸਲਾ ਕਰਨ ਦੇ ਲਈ ਫੈਂਸ ਤੋਂ ਮੰਗੀ ਸਲਾਹ

05/10/2020 11:56:10 PM

ਨਵੀਂ ਦਿੱਲੀ— ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਕਿਹਾ ਕਿ ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅਲਵਿਦਾ ਕਹਿਣ ਦਾ ਫੈਸਲਾ ਖੇਡ ਦੇ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਕਰਨਗੇ। ਉਨ੍ਹਾਂ ਨੇ ਨਾਲ ਹੀ ਇਸ ਦੇ ਲਈ ਫੈਂਸ ਤੋਂ ਵੀ ਰਾਏ ਮੰਗੀ ਹੈ ਕਿ ਉਸ ਨੂੰ 2021 'ਚ ਖੇਡਣਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਨਹੀਂ। ਆਪਣੇ ਸ਼ਾਨਦਾਰ ਕਰੀਅਰ 'ਚ ਗੈਂਡ ਸਲੈਮ ਦੇ ਖਿਤਾਬ ਜਿੱਤਣ ਵਾਲੇ ਪੇਸ ਨੇ ਟਵਿੱਟਰ 'ਤੇ ਇਕ ਲਾਈਵ ਵੀਡੀਓ ਸੇਸ਼ਨ ਕੀਤਾ। ਇਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਪੇਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਫੈਂਸ ਉਨ੍ਹਾਂ ਨੂੰ ਦੱਸਣ ਕਿ 2021 'ਚ ਖੇਡਣਾ ਜਾਰੀ ਰੱਖਣ ਜਾਂ ਨਹੀਂ।


ਪਿਛਲੇ ਸਾਲ ਹੀ ਕਰ ਲਿਆ ਸੀ ਸੰਨਿਆਸ ਲੈਣ ਦਾ ਫੈਸਲਾ
ਪੇਸ ਨੇ ਪਿਛਲੇ ਸਾਲ ਕਿਹਾ ਸੀ ਕਿ 2020 ਦਾ ਸੈਸ਼ਨ ਉਸਦੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਸੈਸ਼ਨ ਹੋਵੇਗਾ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਓਲੰਪਿਕ ਸਮੇਤ ਕਈ ਵੱਡੇ ਟੂਰਨਾਮੈਂਟ ਨੂੰ ਮੁਅੱਤਲ ਜਾਂ ਰੱਦ ਕਰ ਦਿੱਤੇ ਗਏ। ਅਜਿਹੇ 'ਚ 46 ਸਾਲ ਦੇ ਇਸ ਖਿਡਾਰੀ ਨੇ ਅੱਗੇ ਦੇ ਕਰੀਅਰ 'ਤੇ ਸਵਾਲ ਉੱਠਣ ਲੱਗੇ ਹਨ। ਪੇਸ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਮੇਰੇ ਲਈ ਅੱਗੇ ਦਾ ਫੈਸਲਾ ਕਰਨਾ ਰੋਮਾਂਚਕ ਹੋਵੇਗਾ ਕਿਉਂਕਿ ਓਲੰਪਿਕ ਨੂੰ ਇਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਗ੍ਰੈਂਡ ਸਲੈਮ ਦੇ ਕੈਲੰਡਰ 'ਚ ਬਦਲਾਅ ਹੋਇਆ ਹੈ। ਫ੍ਰੈਂਚ ਓਪਨ ਅਕਤੂਬਰ 'ਚ ਹੋਵੇਗਾ। ਯੂ. ਐੱਸ. ਓਪਨ ਨਿਊਯਾਰਕ ਤੋਂ ਬਾਹਰ ਖੇਡਿਆ ਜਾਵੇਗਾ। ਵਿੰਬਲਡਨ ਰੱਦ ਹੋ ਗਿਆ ਹੈ।


Gurdeep Singh

Content Editor

Related News