ਪੀ. ਵੀ. ਸਿੰਧੂ ਨੇ ਰਤਾਚਨੋਕ ਨੂੰ ਹਰਾ ਕੇ ਹਾਂਗਕਾਂਗ ਸੁਪਰ ਸੀਰੀਜ਼ ਦੇ ਫਾਈਨਲ 'ਚ ਬਣਾਈ ਜਗ੍ਹਾ

11/25/2017 7:38:54 PM

ਨਵੀਂ ਦਿੱਲੀ— ਨਵੀਂ ਦਿੱਲੀ— ਭਾਰਤ ਦੀ ਸਟਾਰ ਸ਼ਟਲਰ ਵਰਲਡ ਨੰਬਰ-3 ਪੀ. ਵੀ. ਸਿੰਧੂ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਮ ਦੇ ਫਾਈਨਲ 'ਚ ਪਹੁੰਚ ਗਈ ਹੈ। ਪਿਛਲੀ ਵਾਰ ਦੀ ਉਪਜੇਤੂ ਸਿੰਧੂ ਨੇ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਥਾਈਲੈਂਡ ਦੀ ਵਰਲਡ ਨੰਬਰ-6 ਰਤਚਾਨੋਕ ਨੂੰ ਹਰਾ ਦਿੱਤਾ। ਸਿੰਧੂ ਨੇ ਇਹ ਮੁਕਾਬਲਾ ਸਿੱਧੀ ਗੇਮ 'ਚ 43 ਮਿੰਟ 'ਚ 21-17, 21-17 ਨਾਲ ਜਿੱਤ ਲਿਆ।
ਹੁਣ ਐਤਵਾਰ ਨੂੰ ਫਾਈਨਲ 'ਚ 22 ਸਾਲ ਦੀ ਸਿੰਧੂ ਦਾ ਮੁਕਾਬਲਾ ਚੀਨੀ ਤਾਇਪੇਈ ਦੀ ਵਰਲਡ ਨੰਬਰ-1 ਤਾਈ ਯਿੰਗ ਨਾਲ ਹੋਵੇਗਾ। ਇਨ੍ਹਾਂ ਦੋਵਾਂ ਦੇ ਵਿਚਾਲੇ ਹੁਣ ਤੱਕ 10 ਮੁਕਾਬਲੇ ਹੋ ਚੁੱਕੇ ਹਨ ਜਿਸ 'ਚ ਸਿੰਧੂ 3-7 ਤੋਂ ਪਿੱਛੇ ਹੈ।
ਸਿੰਧੂ ਅਤੇ ਕਤਚਾਨੋਕ ਦੇ ਵਿਚਾਲੇ ਇਹ ਛੇਵਾਂ ਮੁਕਾਬਲਾ ਸੀ। ਸਿੰਧੂ ਨੇ ਰਤਚਾਨੋਕ ਨੂੰ ਦੂਜੀ ਵਾਰ ਹਰਾ ਕੇ ਆਪਣਾ ਰਿਕਾਰਡ ਕੁਝ ਬਿਹਤਰੀਨ ਕੀਤਾ। ਇਸ ਤੋਂ ਪਹਿਲਾਂ ਸਿੰਧੂ 4 ਵਾਰ ਰਤਚਾਨੋਕ ਤੋਂ ਹਾਰ ਗਈ ਹੈ।
ਹਾਂਗਕਾਂਗ ਓਪਨ : ਸਿੰਧੂ ਦਾ ਸਫਰ
ਰੀਓ ਓਲੰਪਿਕ ਦੀ ਸਿਲਵਰ ਮੈਡਲਿਸਟ ਸਿੰਧੂ ਨੇ ਜਾਪਾਨ ਦੀ ਵਰਲਡ ਨੰਬਰ-2 ਅਕਾਨੇ ਯਾਮਾਗੁਚੀ ਨੂੰ 36 ਮਿੰਟ 'ਚ 21-12, 21-19 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸਿੰਧੂ ਜਾਪਾਨ ਦੀ ਹੀ ਵਰਲਡ ਨੰਬਰ-14 ਅਯਾ ਓਹੋਰੀ ਨੂੰ 39 ਮਿੰਟ 'ਚ 21-14, 21-17 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਪਹੁੰਚੀ। ਸਿੰਧੂ ਨੇ ਪਹਿਲੇ ਦੌਰ 'ਚ 786ਵੀਂ ਰੈਕਿੰਗ ਵਾਲੀ ਹਾਂਗਕਾਂਗ ਦੀ ਯੂਟ. ਯੀ. ਲੁੰਗ ਨੂੰ 26 ਮਿੰਟ 'ਚ 21-18, 21-10 ਨਾਲ ਹਰਾਇਆ।