ਪਾਕਿ ਨਾਲ ਸਾਡਾ ਮੈਚ ਬਾਕੀ ਮੈਚਾਂ ਦੀ ਤਰ੍ਹਾਂ : ਕੋਹਲੀ

05/25/2017 10:22:52 AM

ਮੁੰਬਈ— ਇੰਗਲੈਂਡ 'ਚ ਚੈਂਪੀਅਨਸ ਟਰਾਫੀ 1 ਜੂਨ ਤੋਂ ਸ਼ੁਰੂ ਹੋ ਰਹੀ ਹੈ। ਉਥੇ ਹੀ, ਭਾਰਤੀ ਟੀਮ ਆਪਣਾ ਪਹਿਲਾ ਮੈਚ 4 ਜੂਨ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਬੁੱਧਵਾਰ ਨੂੰ ਇੰਗਲੈਂਡ ਰਵਾਨਾ ਹੋਣ ਤੋਂ ਪਹਿਲੇ ਵਿਰਾਟ ਕੋਹਲੀ ਨੇ ਕਿਹਾ ਕਿ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਦੂਜੇ ਮੈਚਾਂ ਦੀ ਤਰ੍ਹਾਂ ਹੀ ਹੈ। ਧੋਨੀ ਅਤੇ ਯੁਵੀ ਨੂੰ ਵਿਰਾਟ ਨੇ ਸਭਤੋਂ ਮਜ਼ਬੂਤ ਖਿਡਾਰੀ ਦੱਸਿਆ। ਵਿਰਾਟ ਨੇ ਕਿਹਾ- ਪਾਕਿ ਖਿਲਾਫ ਮੈਚ 'ਚ ਖੇਡਣ ਦਾ ਮਜਾ ਆਉਂਦਾ ਹੈ।
ਵਿਰਾਟ ਕੋਹਲੀ ਨੇ ਕਿਹਾ, ''ਭਾਰਤ-ਪਾਕਿਸਤਾਨ ਦਾ ਮੈਚ ਹਮੇਸ਼ਾ ਫੈਂਸ ਲਈ ਕਾਫ਼ੀ ਰੋਮਾਂਚਕ ਰਹਿੰਦਾ ਹੈ। ਇਹ ਉਨ੍ਹਾਂ ਨੂੰ ਅਲੱਗ ਤਰ੍ਹਾਂ ਦਾ ਆਨੰਦ ਦਿੰਦਾ ਹੈ, ਪਰ ਸਾਡੇ ਲਈ ਇਹ ਸਿਰਫ ਇੱਕ ਮੈਚ ਹੀ ਹੈ। ਸਾਡੇ ਦਿਮਾਗ 'ਚ ਕੁਝ ਨਹੀਂ ਬਦਲਦਾ, ਸਭ ਕੁਝ ਬਾਕੀ ਮੈਚਾਂ ਦੀ ਤਰ੍ਹਾਂ ਹੀ ਰਹਿੰਦਾ ਹੈ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਅਸੀ ਉਨ੍ਹਾਂ ਖਿਲਾਫ ਖੇਡ ਰਹੇ ਹਾਂ ਜਾਂ ਭਾਰਤ ਲਈ ਖੇਡ ਰਹੇ ਹਾਂ, ਇਸ ਲਈ ਇਸ ਦੀ ਤਿਆਰੀ ਲਈ ਅਲੱਗ ਤੋਂ ਕਿਸੇ ਮੋਟੀਵੇਸ਼ਨ ਦੀ ਜ਼ਰੂਰਤ ਨਹੀਂ ਹੈ।
ਜਦੋਂ ਕੋਹਲੀ ਤੋਂ ਪੁੱਛਿਆ ਗਿਆ ਕਿ ਮੌਜੂਦਾ ਹਾਲਾਤਾਂ 'ਚ ਪਾਕਿਸਤਾਨ ਖਿਲਾਫ ਖੇਡਣਾ ਕਿਵੇਂ ਹੋਵੇਗਾ, ਤਾਂ ਜਵਾਬ 'ਚ ਵਿਰਾਟ ਨੇ ਕਿਹਾ, ''ਤੁਹਾਨੂੰ ਕੀ ਲੱਗਦਾ ਹੈ, ਅਜਿਹਾ ਲੱਗ ਰਿਹਾ ਹੈ ਕਿ ਤੁਸੀ ਇੱਕ ਮਾਇੰਡਸੈੱਟ ਲੈ ਕੇ ਇੱਥੇ ਆਏ ਹੋ। ਮੈਂ ਪੂਰੇ ਸਨਮਾਨ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਬਾਹਰ ਭਾਵੇਂ ਹੀ ਕੁੱਝ ਵੀ ਚੱਲ ਰਿਹਾ ਹੋਵੇ, ਪਰ ਇੱਕ ਕ੍ਰਿਕਟਰ ਹੋਣ ਦੇ ਨਾਤੇ ਖੇਡਦੇ ਸਮੇਂ ਤੁਹਾਡਾ ਪੂਰਾ ਫੋਕਸ ਖੇਡ ਉੱਤੇ ਹੋਣਾ ਚਾਹੀਦਾ ਹੈ, ਇੱਥੇ ਤੱਕ ਕਿ ਸਾਹਮਣੇ ਬੱਲੇਬਾਜ਼ੀ ਕਰ ਰਹੇ ਆਪਣੇ ਸਾਥੀ ਦੇ ਬਾਰੇ 'ਚ ਵੀ ਤੁਸੀ ਨਹੀਂ ਸੋਚ ਸਕਦੇ।''
ਦੱਸ ਦਈਏ ਕਿ ਚੈਂਪੀਅਨਸ ਟਰਾਫੀ 'ਚ ਭਾਰਤੀ ਟੀਮ ਦੇ ਮੁਕਾਬਲੇ ਦੀ ਸ਼ੁਰੁਆਤ 4 ਜੂਨ ਨੂੰ ਐਜਬੈਸਟਨ 'ਚ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਤੋਂ ਹੋਵੇਗੀ। ਭਾਰਤ ਇਸ ਟੂਰਨਾਮੈਂਟ ਦਾ ਪਿਛਲਾ ਚੈਂਪੀਅਨ ਹੈ।