ਸਾਡਾ ਪਹਿਲਾਂ ਟੀਚਾ ਸੈਮੀਫਾਈਨਲ ''ਚ ਪਹੁੰਚਣਾ : ਮਿਤਾਲੀ

06/22/2017 12:50:14 AM

ਲੰਡਨ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 'ਚ ਉਸ ਦਾ ਪਹਿਲਾਂ ਟੀਚਾ ਸੈਮੀਫਾਈਨਲ 'ਚ ਪਹੁੰਚਣ ਦਾ ਹੈ। ਭਾਰਤੀ ਟੀਮ ਦਾ ਚਾਰ ਸਾਲ ਪਹਿਲਾਂ ਅਭਿਆਨ ਵਧੀਆ ਨਹੀਂ ਰਿਹਾ ਸੀ ਅਤੇ ਉਸ ਨੂੰ ਸੱਤਵੇਂ ਸਥਾਨ 'ਤੇ ਹੀ ਰਹਿਣਾ ਪਿਆ ਸੀ। ਮਈ 'ਚ 100ਵੀਂ ਵਾਰ ਵਨ ਡੇ 'ਚ ਭਾਰਤ ਦੀ ਅਗੁਵਾਈ ਕਰਨ ਵਾਲੀ ਮਿਤਾਲੀ ਹਾਲਾਕਿ ਹਾਲ 'ਚ ਦੱਖਣੀ ਅਫਰੀਕਾ 'ਚ ਚਾਰ ਦੇਸ਼ਾਂ ਦੇ ਟੂਰਨਾਮੈਂਟ 'ਚ ਟੀਮ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਸ ਵਾਰ ਵਿਸ਼ਵ ਕੱਪ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਨੂੰ ਲੈ ਕੇ ਆਸ਼ਵਸਤ ਹੈ। 
ਉਸ ਨੇ ਕਿਹਾ ਕਿ ਚਾਰ ਦੇਸ਼ਾਂ ਦਾ ਟੂਰਨਾਮੈਂਟ ਆਤਮਵਿਸ਼ਵਾਸ ਹਾਸਲ ਕਰਨ ਅਤੇ ਟੀਮ ਸੰਯੋਜਨ ਤਿਆਰ ਕਰਨ ਦੀ ਦ੍ਰਿਸ਼ਟੀ ਨਾਲ ਵਧੀਆ ਰਿਹਾ ਪਰ ਅਸੀਂ ਪਿਛਲੇ ਪ੍ਰਦਰਸ਼ਨ 'ਤੇ ਨਿਰਭਰ ਨਹੀਂ ਕਰ ਸਕਦੇ। ਮਿਤਾਲੀ ਨੇ ਆਈ. ਸੀ. ਸੀ. ਦੀ ਅਧਿਕਾਰੀਕ ਵੈੱਬਸਾਇਡ 'ਤੇ ਕਿਹਾ ਕਿ ਸਾਡਾ ਪਹਿਲਾਂ ਟੀਚਾ ਸੈਮੀਫਾਈਨਲ 'ਚ ਪਹੁੰਚਣ ਦਾ ਹੋਵੇਗਾ ਪਰ ਇਸ ਦੇ ਲਈ ਤੁਹਾਨੂੰ ਪੂਰੇ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਅਤੇ ਲੈਣ ਬਣਾ ਕੇ ਰੱਖਣੀ ਹੋਵੇਗੀ। ਮਿਤਾਲੀ ਨੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਫਾਈਨਲ 'ਚ ਆਪਣੇ ਲਗਾਤਾਰ 6 ਅਰਧ ਸੈਂਕੜੇ ਲਗਾਏ। ਭਾਰਤ ਨੇ ਉਸ ਮੈਚ 'ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਉਸ ਟੂਰਨਾਮੈਂਟ 'ਚ ਦੀਪਤੀ ਸ਼ਰਮਾ ਅਤੇ ਪੂਨਮ ਰਾਊਤ ਨੇ ਪਹਿਲੇ ਵਿਕਟ ਲਈ 320 ਦੌੜਾਂ ਦਾ ਰਿਕਾਰਡ ਸ਼ਾਂਝੇਦਾਰੀ ਕੀਤੀ ਸੀ। ਉਸ ਨੇ ਕਿਹਾ ਕਿ ਇਹ ਦੱਖਣੀ ਅਫਰੀਕਾ ਦੀ ਪ੍ਰਰੀਸਥਿਤੀ ਇੰਗਲੈਂਡ ਨਾਲ ਪੂਰੀ ਤਰ੍ਹਾਂ ਨਾਲ ਭਿੱਨ ਸੀ। ਅਸੀਂ ਕਾਫੀ ਆਤਮਵਿਸ਼ਵਾਸ ਹਾਸਲ ਕੀਤਾ ਪਰ ਵਿਸ਼ਵ ਕੱਪ 'ਚ ਸਾਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਪਵੇਗੀ।