ਪਿਤਾ ਦੇ ਦਿਹਾਂਤ ਦੇ ਬਾਵਜੂਦ ਖੇਡਣ ਵਾਲੀ ਓਸਟਾਪੇਂਕੋ ਆਸਟਰੇਲੀਆਈ ਓਪਨ ''ਚੋ ਬਾਹਰ

01/23/2020 1:33:03 PM

ਮੈਲਬੋਰਨ : ਆਪਣੇ ਪਿਤਾ ਦੇ ਦਿਹਾਂਤ ਦੇ ਬਾਵਜੂਦ ਖੇਡਣ ਦਾ ਮੁਸ਼ਕਿਲ ਫੈਸਲਾ ਕਰਨ ਵਾਲੀ ਸਾਬਾਕ ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਹਾਰ ਕੇ ਬਾਹਰ ਹੋ ਗਈ ਹੈ। ਯੇਲੇਨਾ ਦੇ ਪਿਤਾ ਯੇਵਜੇਨਿਸ ਦਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਦਿਹਾਂਤ ਹੋ ਗਿਆ ਸੀ। ਯੇਲੇਨਾ ਨੇ ਕਿਹਾ ਸੀ ਕਿ ਉਹ ਇੱਥੇ ਖੇਡ ਕੇ ਹੀ ਇਸ ਦੁੱਖ ਤੋਂ ਉੱਭਰ ਸਕਦੀ ਹੈ। ਉਸ ਨੇ ਸਾਲ ਦੀ ਸ਼ੁਰੂਆਤ ਵਿਚ ਆਕਲੈਂਡ ਵਿਚ ਟੂਰਨਾਮੈਂਟ ਨਹੀਂ ਖੇਡਿਆ ਅਤੇ ਲਾਤਵਿਆ ਰਵਾਨਾ ਹੋ ਗਈ ਸੀ ਪਰ ਫਿਰ ਆਸਟਰੇਲੀਅਨ ਓਪਨ ਖੇਡਣ ਦਾ ਫੈਸਲਾ ਕੀਤਾ। ਉਸ ਨੂੰ ਦੂਜੇ ਦੌਰ ਵਿਚ 6ਵਾਂ ਦਰਜਾ ਪ੍ਰਾਪਤ ਸਵਿਜ਼ਰਲੈਂਡ ਦੀ ਬੇਲਿੰਡਾ ਬੇਂਚਿਚ ਨੇ 7-5, 7-5 ਨਾਲ ਹਰਾਇਆ। ਪਹਿਲੇ ਦੌਰ ਵਿਚ ਯੇਲੇਨਾ ਨੇ ਰੂਸ ਦੀ ਲਿਉਡਮਿਲਾ ਸੈਮਸੋਨੋਵਾ ਨੂੰ ਹਰਾਇਆ ਸੀ।


Related News