ਮੇਰੇ ਲਈ ਇਹ ਮੌਕਾ ਨਵੇਂ ਸਿਰੇ ਤੋਂ ਕਰੀਅਰ ਦਾ ਆਗ਼ਾਜ਼ ਕਰਨ ਵਾਂਗ : ਰੁਪਿੰਦਰਪਾਲ

11/18/2017 4:40:14 AM

ਨਵੀਂ ਦਿੱਲੀ— ਪਿਛਲੇ 6 ਮਹੀਨਿਆਂ ਤੋਂ ਭਾਰਤੀ ਹਾਕੀ ਟੀਮ 'ਚੋਂ ਬਾਹਰ ਰਹਿਣ ਨੂੰ ਆਪਣੇ ਕਰੀਅਰ ਦਾ ਸਭ ਤੋਂ 'ਨਿਰਾਸ਼ਾਪੂਰਨ' ਦੌਰ ਦੱਸਣ ਵਾਲੇ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਹਾਕੀ ਵਰਲਡ ਲੀਗ ਫਾਈਨਲਸ ਲਈ ਟੀਮ 'ਚ ਵਾਪਸੀ ਨੂੰ ਨਵੇਂ ਸਿਰੇ ਤੋਂ ਆਗ਼ਾਜ਼ ਵਾਂਗ ਮੰਨ ਰਿਹਾ ਹੈ ਤੇ ਉਸ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। 
ਰੁਪਿੰਦਰਪਾਲ ਇਸ ਸਾਲ ਅਪ੍ਰੈਲ-ਮਈ 'ਚ ਅਜਲਾਨ ਸ਼ਾਹ ਕੱਪ ਖੇਡਣ ਤੋਂ ਬਾਅਦ ਮਾਸਪੇਸ਼ੀਆਂ ਦੀ ਸੱਟ ਕਾਰਨ ਟੀਮ 'ਚੋਂ ਬਾਹਰ ਸੀ। 
ਰੁਪਿੰਦਰਪਾਲ ਨੇ ਕਿਹਾ, ''ਮੈਨੂੰ ਇਸ ਬਾਰੇ ਕਦੇ ਸ਼ੱਕ ਨਹੀਂ ਸੀ ਕਿ ਮੈਂ ਵਾਪਸੀ ਕਰਾਂਗਾ। ਮੈਂ ਇਸ ਦੇ ਲਈ ਕਾਫੀ ਮਿਹਨਤ ਕੀਤੀ ਹੈ ਤੇ ਪਹਿਲਾਂ ਮੇਰਾ ਟੀਚਾ ਏਸ਼ੀਆ ਕੱਪ ਰਾਹੀਂ ਵਾਪਸੀ ਕਰਨਾ ਸੀ ਪਰ ਮੈਂ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ ਸੀ। ਮੈਂ ਆਪਣਾ ਮਨੋਬਲ ਬਣਾਈ ਰੱਖਣ ਲਈ ਦਿੱਲੀ ਤੇ ਇਥੇ ਬੈਂਗਲੁਰੂ 'ਚ ਸਾਈ ਸੈਂਟਰ 'ਚੋਂ ਮਨੋਵਿਗਿਆਨਿਕ ਸਲਾਹ ਲਈ।''