ਵਰਲਡ ਕੱਪ 2019 : ਇਨ੍ਹਾਂ 4 ਦਾਅਵੇਦਾਰਾਂ 'ਚੋਂ ਸਿਰਫ ਇਕ ਨੂੰ ਮਿਲੇਗੀ ਟੀਮ 'ਚ ਜਗ੍ਹਾ

03/15/2019 5:40:36 PM

ਸਪੋਰਟਸ ਡੈਸਕ : ਵਰਲਡ ਕੱਪ 2019 ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਵਰਲਡ ਕੱਪ ਟੀਮ ਲਈ ਸਿਰਫ ਇਕ ਖਿਡਾਰੀ ਦੀ ਚੋਣ ਬਾਕੀ ਹੈ। ਅਜਿਹੇ 'ਚ ਇਸ ਇਕ ਵੈਕੇਂਸੀ ਲਈ ਚਾਰ ਖਿਡਾੜੀਆਂ ਨੇ ਆਪਣੀ ਦਾਅਵੇਦਾਰੀ ਠੋਕੀ ਹੈ। ਭਾਰਤੀ ਟੀਮ ਲਈ ਇਹ ਵੈਕੇਂਸੀ ਅਹਿਮ ਹੈ ਤੇ ਟੀਮ 'ਚ ਉਸ ਖਿਡਾਰੀ ਦੀ ਚੋਣ ਕੀਤੀ ਜਾਵੇਗਾ ਜੋ ਨੰਬਰ 4 'ਤੇ ਬੱਲੇਬਾਜੀ ਕਰ ਸਕੇ। ਇਸ ਦਾ ਬਹੁਤ ਕਾਰਨ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਟੀਮ ਇਸ ਬੈਟਿੰਗ ਸਲਾਟ ਲਈ ਜੱਦੋਜਹਿਦ ਕਰ ਰਹੀ ਹੈ ਤੇ ਕਈ ਖਿਡਾਰੀਆਂ ਨੂੰ ਅਜਮਾਇਆ ਹੈ।

ਕੇ. ਐੱਲ. ਰਾਹੂਲ 
ਕੇ. ਐੱਲ ਰਾਹੁਲ ਨੇ ਆਸਟ੍ਰੇਲੀਆ ਦੇ ਖਿਲਾਫ ਖੇਡੀ ਗਈ ਟੀ20 'ਚ 50 ਤੇ 47 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡਦੇ ਹੋਏ ਵਰਲਡ ਕੱਪ ਟੀਮ 'ਚ ਆਉਣ ਦੇ ਸੰਕੇਤ ਦਿੱਤੇ ਸਨ। ਹਾਲਾਂਕਿ ਵਨਡੇ 'ਚ ਜਦੋਂ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਿਆ ਤਾਂ ਉਹ ਚੱਲ ਨਹੀਂ ਪਾਏ। ਇੱਥੇ ਗੌਰ ਕਰਨ ਲਾਇਕ ਹੈ ਕਿ ਰਾਹੂਲ ਨੂੰ ਟੀਮ 'ਚ ਬੈਕਅਪ ਓਪਨਰ ਦੇ ਰੂਪ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਵਿਜੇ ਸ਼ਕੰਰ
ਆਲਰਾਊਂਡਰ ਸ਼ਕੰਰ ਨੂੰ ਆਸਟ੍ਰੇਲੀਆ ਸੀਰੀਜ਼ 'ਚ ਮੌਕਾ ਦਿੱਤਾ ਤੇ ਆਪਣੀ ਟੈਂਪਾਰਮੈਂਟ ਨਾਲ ਵਿਰਾਟ ਦਾ ਦਿਲ ਵੀ ਜਿੱਤਿਆ। ਸ਼ਾਨਦਾਰ ਸਟਰਾਈਕ ਰੋਟੇਸ਼ਨ ਤੇ ਚੰਗੀ ਫੀਲਡਿੰਗ ਲਈ ਜਾਣ ਜਾਂਦੇ ਸ਼ੰਕਰ ਨੇ ਸੀਰੀਜ 'ਚ ਬੇਹੱਦ ਘੱਟ ਖ਼ਰਾਬ ਸ਼ਾਟਸ ਖੇਡੀਆਂ। ਆਲਰਾਊਂਡਰ ਦੇ ਤੌਰ 'ਤੇ ਉਹ ਇਕ ਚੰਗੇ ਪੈਕੇਜ ਸਾਬਿਤ ਹੋ ਸੱਕਦੇ ਹਨ। 

ਰਿਸ਼ਭ ਪੰਤ
ਪੰਤ ਦੀ ਤਾਬੜਤੋੜ ਬੈਟਿੰਗ ਦੇ ਲੋਕ ਦਿਵਾਨੇ ਹਨ ਪਰ ਪਿਛਲੇ ਕੁਝ ਮੈਚਾਂ 'ਚ ਉਨ੍ਹਾਂ ਦੀ ਵਿਕਟਕੀਪਿੰਗ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੂੰ ਏ ਗ੍ਰੇਡ ਦਾ ਕਾਂਟ੍ਰੈਕਟ ਮਿਲਿਆ ਤੇ ਉਨ੍ਹਾਂ ਨੂੰ ਵਰਲਡ ਕੱਪ 'ਚ ਖਿਡਾਉਣ ਦੀਆਂ ਗੱਲਾਂ ਵੀ ਸਾਹਮਣੇ ਆਈ। ਪਰ ਫੈਂਸ ਦੀਆਂ ਮੰਨੀਏ ਤਾਂ ਪੰਤ ਨੂੰ ਵਰਲਡ ਕੱਪ 'ਚ ਜਗ੍ਹਾ ਨਹੀਂ ਮਿਲਣੀ ਚਾਹੀਦੀ ਹੈ। ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਤ ਵਰਲਡ ਕੱਪ ਟੀਮ ਦਾ ਹਿੱਸਾ ਬਣਦੇ ਹਨ ਜਾਂ ਨਹੀਂ।  

ਅੰਬਾਤੀ ਰਾਇਡੂ
ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਰਾਇਡੂ ਨੂੰ ਕਾਫ਼ੀ ਮੌਕੇ ਮਿਲੇ ਹਨ ਪਰ ਉਹ ਆਸਟਰੇਲੀਆ ਦੇ ਖਿਲਾਫ ਸੀਰੀਜ਼ 'ਚ ਪ੍ਰਦਰਸ਼ਨ ਨਹੀਂ ਕਰ ਪਾਏ।  ਰਾਇਡੂ ਨੇ ਤਿੰਨ ਪਾਰੀਆਂ 'ਚ ਸਿਰਫ 33 ਦੌੜਾਂ ਬਣਾਈਆਂ। ਹਾਲਾਂਕਿ ਨਿਊਜ਼ੀਲੈਂਡ 'ਚ ਰਾਇਡੂ ਕਾਫ਼ੀ ਚੰਗਾ ਪ੍ਰਦਰਸ਼ਨ ਕਰਕੇ ਆਏ ਸਨ ਅਤੇ ਪੰਜ ਪਾਰੀਆਂ 'ਚ 190 ਦੌੜਾਂ ਆਪਣੇ ਖਾਤੇ 'ਚ ਜੋੜੀਆਂ ਸਨ। ਵੇਲਿੰਗਟਨ ਦੀ ਪਿੱਚ 'ਤੇ ਉਨ੍ਹਾਂ ਨੇ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।