ਆਨਲਾਈਨ ਸ਼ਤਰੰਜ ਓਲੰਪਿਆਡ, ਭਾਰਤੀ ਟੀਮ ਦੀ ਅਗਵਾਈ ਕਰੇਗਾ ਆਨੰਦ

07/09/2020 12:14:05 AM

ਚੇਨਈ (ਨਿਕਲੇਸ਼ ਜੈਨ)– 22 ਜੁਲਾਈ ਤੋਂ ਵਿਸ਼ਵ ਸ਼ਤਰੰਜ ਸੰਘ ਵਲੋਂ ਆਯੋਜਿਤ ਆਨਲਾਈਨ ਸ਼ਤਰੰਜ ਓਲੰਪਿਆਡ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਸਭ ਦੇ ਵਿਚਾਲੇ ਅਖਿਲ ਭਾਰਤੀ ਸ਼ਤਰੰਜ ਮਹਾਸੰਘ ਦੀ ਲੜਾਈ ਵੀ ਖੁਲ੍ਹਕੇ ਸਾਹਮਣੇ ਆ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਸ਼ਤਰੰਜ ਸੰਘ ਦੇ ਪ੍ਰਧਾਨ ਅਰਕਾਦੀ ਦਵਾਰਕੋਵਿਚ ਨੇ ਭਾਰਤ ਦੇ ਪ੍ਰਮੁਖ ਚੋਣਕਾਰ ਗ੍ਰੈਂਡ ਮਾਸਟਰ ਆਰਬੀ ਰਮੇਸ਼ ਨੂੰ ਟੀਮ ਦੀ ਚੋਣ ਕਰਨ ਦੇ ਲਈ ਕਿਹਾ ਸੀ ਅਜਿਹੇ 'ਚ ਅਖਿਲ ਭਾਰਤੀ ਸ਼ਤਰੰਜ ਸੰਘ ਦੇ 2 ਧੜਿਆਂ ਨੇ 2 ਅਲੱਗ-ਅਲੱਗ ਟੀਮ ਦੀ ਚੋਣ ਕਰ ਦਿੱਤੀ ਸੀ। ਟੀਮ ਇਸ ਪ੍ਰਕਾਰ ਹੈ—
ਹਰ ਟੀਮ ’ਚ 2 ਸੀਨੀਅਰ ਪੁਰਸ਼ ਖਿਡਾਰੀ ਹੋਣਗੇ। ਇਸ ਕੋਟੇ ਤੋਂ ਵਿਸ਼ਵਨਾਥਨ ਆਨੰਦ ਤੇ ਵਿਦਿਤ ਗੁਜਰਾਤੀ ਨੂੰ ਚੁਣਿਆ ਗਿਆ ਹੈ ਜਦਕਿ ਪੇਂਟਾਲਾ ਹਰਿਕ੍ਰਿਸ਼ਨ ਇਸ ’ਚ ਰਿਜ਼ਰਵ ਖਿਡਾਰੀ ਹੋਵੇਗਾ। ਮਹਿਲਾ ਵਰਗ ’ਚ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵੱਲੀ ਹੋਣਗੀਆਂ ਜਦਕਿ ਵੈਸ਼ਾਲੀ ਆਰ ਨੂੰ ਰਿਜ਼ਰਵ, ਲੜਕਿਆਂ ਦੇ ਜੂਨੀਅਰ ਵਰਗ ’ਚ ਨਿਹਾਲ ਸਰੀਨ ਹੋਵੇਗਾ ਜਦਕਿ ਪ੍ਰਗਾਨੰਧਾ ਰਿਜ਼ਰਵ ਖਿਡਾਰੀ ਹੋਵੇਗਾ। ਜੂਨੀਅਰ ਲੜਕੀਆਂ ਦੇ ਵਰਗ ’ਚ ਦਿਵਿਆ ਦੇਸ਼ਮੁੱਖ ਮੁੱਖ ਖਿਡਾਰਨ ਹੋਵੇਗੀ ਜਦਕਿ ਵੰਤਿਕਾ ਅਗਰਵਾਲ ਰਿਜ਼ਰਵ ਖਿਡਾਰਨ ਹੋਵੇਗੀ। ਇਸ ਦੌਰਾਨ ਇਕ ਵੱਡੇ ਘਟਨਾਕ੍ਰਮ ’ਚ ਇਸ ਚੋਣ ਤੋਂ ਬਾਅਦ ਮੁੱਖ ਚੋਣਕਰਤਾ ਆਰ. ਬੀ. ਰਮੇਸ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

Gurdeep Singh

This news is Content Editor Gurdeep Singh