ਪਾਕਿਸਤਾਨ ਸੁਰੱਖਿਅਤ ਥਾਵਾਂ 'ਚੋਂ ਇਕ : ਗੇਲ

01/11/2020 3:17:56 PM

ਢਾਕਾ — ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਪਾਕਿਸਤਾਨ ਨੂੰ ਦੁਨੀਆ 'ਚ ਸੁਰੱਖਿਅਤ ਥਾਵਾਂ 'ਚੋਂ ਇਕ ਕਰਾਰ ਦਿੱਤਾ ਹੈ, ਜਿੱਥੇ ਇਕ ਦਹਾਕੇ ਬਾਅਦ ਟੈਸਟ ਕ੍ਰਿਕਟ ਨੇ ਵਾਪਸੀ ਕੀਤੀ ਹੈ। ਟੈਸਟ ਖੇਡਣ ਵਾਲੇ ਦੇਸ਼ਾਂ ਨੇ 2009 'ਚ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਕਰੀਬ ਸ਼੍ਰੀਲੰਕਾਈ ਟੀਮ ਬੱਸ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਦੌਰਾਨ ਨਹੀਂ ਕੀਤਾ ਸੀ। ਪਿਛਲੇ ਮਹੀਨੇ ਸ਼੍ਰੀਲੰਕਾਈ ਰਾਸ਼ਟਰੀ ਟੀਮ ਇਕ ਦਹਾਕਾ ਪਹਿਲਾਂ ਹੋਏ ਹਮਲੇ ਤੋਂ ਬਾਅਦ ਦੇਸ਼ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਬਣੀ। ਜਦੋਂ ਗੇਲ ਤੋਂ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਦੇ ਦੌਰਾਨ ਪੁੱਛਿਆ ਗਿਆ ਕਿ ਪਾਕਿਸਤਾਨ ਕ੍ਰਿਕਟ ਦੇ ਲਈ ਕਿੰਨ੍ਹਾ ਸੁਰੱਖਿਅਤ ਹੈ ਤਾਂ ਗੇਲ ਨੇ ਜਵਾਬ ਦਿੱਤਾ ਕਿ ਪਾਕਿਸਤਾਨ ਇਸ ਸਮੇਂ ਦੁਨੀਆ ਦੀ ਸਭ ਤੋਂ ਸੁੱਖਿਅਤ ਥਾਵਾਂ 'ਚੋਂ ਇਕ ਹੈ। ਉਹ ਕਹਿੰਦੇ ਹਨ ਕਿ ਤੁਹਾਨੂੰ ਦੇਸ਼ ਦੇ ਪ੍ਰਧਾਨ ਵਰਗੀ ਸਖਤ ਸੁਰੱਖਿਆ ਮਿਲੇਗੀ ਜਿਸ ਦੌਰਾਨ ਤੁਸੀਂ ਸੁਰੱਖਿਅਤ ਹੱਥਾਂ 'ਚ ਹੋ। ਮੇਰਾ ਮਤਲਬ ਹੈ ਕਿ ਤੁਸੀਂ ਬੰਗਲਾਦੇਸ਼ 'ਚ ਵੀ ਸੁਰੱਖਿਅਤ ਹੋ। ਉਹ ਇੱਥੇ ਬੀ. ਪੀ. ਐੱਲ. 'ਚ ਚਟੋਗ੍ਰਾਮ ਚੈਲੰਜ਼ਰਸ ਦੇ ਲਈ ਖੇਡ ਰਹੇ ਹਨ।

Gurdeep Singh

This news is Content Editor Gurdeep Singh