ਕ੍ਰਿਕਟ ਇਤਿਹਾਸ ਦੀ ਸਭ ਤੋਂ ਮਸ਼ਹੂਰ ਫਾਈਟ ਨੂੰ ਹੋਇਆ ਇਕ ਸਾਲ ਪੂਰਾ, ਦੇਖੋ ਵੀਡੀਓ

03/12/2019 6:42:21 PM

ਡਰਬਨ : ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਡਰਬਨ 'ਚ ਖੇਡੇ ਗਏ ਉਸ ਟੈਸਟ ਨੂੰ ਇਕ ਸਾਲ ਪੂਰਾ ਹੋ ਗਿਆ ਹੈ, ਜਿਸ ਵਿਚ ਦੋਵੇਂ ਟੀਮਾਂ ਦੇ ਖਿਡਾਰੀ ਡੇਵਿਡ ਵਾਰਨਰ ਅਤੇ ਕਵਿੰਟਨ ਡੀ ਕਾਕ ਆਪਸ ਵਿਚ ਉਲਝ ਗਏ ਸੀ। ਘਟਨਾ ਤਦ ਦੀ ਹੈ ਜਦੋਂ ਦੋਵੇ ਟੀਮਾਂ ਡ੍ਰੈਸਿੰਗ ਰੂਪ ਵਿਚ ਜਾ ਰਹੀਆਂ ਸੀ। ਪੌੜੀਆਂ 'ਤੇ ਖੜੇ ਡੇਵਿਡ ਵਾਰਨਰ ਨੇ ਡੀ ਕਾਕ ਨੂੰ ਰੋਕ ਲਾ। ਸੈਕੰਡ ਵਿਚ ਹੀ ਉਨ੍ਹਾਂ ਦੀ ਗੱਲਬਾਤ ਹੱਥੋਪਾਈ ਵਿਚ ਬਦਲ ਗਈ। ਜੇਕਰ ਦੋਵੇਂ ਟੀਮਾਂ ਦੇ ਖਿਡਾਰੀ ਆਪਣੇ ਖਿਡਾਰੀਆਂ ਨੂੰ ਨਾ ਰੋਕਦੇ ਤੰ ਮਾਮਲਾ ਹੋਰ ਵੀ ਵੱਧ ਸਕਦਾ ਸੀ। ਪੂਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਵਾਰਨਰ ਡੀ ਕਾਕ 'ਤੇ ਬਰਸਦੇ ਦਿਸ ਰਹੇ ਹਨ।

ਦੋਵਾਂ ਨੂੰ ਮਿਲੀ ਸੀ ਸਜ਼ਾ
ਆਈ. ਸੀ. ਸੀ ਨੇ ਖੇਡ ਜਾਬਤਾ ਦਾ ਉਲੰਘਣਾ ਕਰਨ ਲਈ ਵਾਰਨਰ 'ਤੇ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਾਉਣ ਦੇ ਨਾਲ ਉਨ੍ਹਾਂ ਦੇ ਖਾਤੇ ਵਿਚ 3 ਡੀਮੇਰਿਟ ਅੰਕ ਵੀ ਜੋੜ ਦਿੱਤੇ ਜਦਕਿ ਡੀ ਕਾਕ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲੱਗਾ।

ਪਤਨੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਡੀ ਕਾਕ ਨੇ : ਵਾਰਨਰ
ਵਾਰਨਰ ਨੇ ਮੈਚ ਤੋਂ ਬਾਅਦ ਦੱਸਿਆ ਕਿ ਡੀ ਕਾਕ ਨੇ ਤਾਹਨੇ-ਮੇਹਣਿਆ ਹੱਦ ਪਾਰ ਕਰ ਦਿੱਤੀ ਸੀ। ਉਹ ਮੇਰੀ ਪਤਨੀ 'ਤੇ ਇਤਰਾਜ਼ਯੋਗ ਟਿੱਪਣੀ ਕਰ ਰਿਹਾ ਸੀ। ਮੈਂ ਹਮੇਸ਼ਾ ਆਪਣੇ ਪਰਿਵਾਰ ਲਈ ਖੜਾ ਰਹਾਂਗਾ।

ਘਟਨਾਕ੍ਰਮ 'ਤੇ ਬੋਲੇ ਸਟੀਵ ਸਮਿਥ
ਡੀ ਕਾਕ ਵਾਰਨਰ ਨੂੰ ਲੈ ਕੇ ਕਾਫੀ ਵਿਅਕਤੀਗਤ ਹੋ ਗਏ ਸੀ। ਉਸ ਨੇ ਵਾਰਨਰ ਨੂੰ ਉਕਸਾਉਣ ਦਾ ਕੰਮ ਕੀਤਾ। ਜਿੱਥੇ ਤੱਕ ਮੈਂ ਜਾਣਦਾ ਹਾਂ ਕਿ ਅਸੀਂ ਲੋਕ ਕਿਸੇ ਦੇ ਵਿਅਕਤੀਗਤ ਮਾਮਲਿਆਂ ਵਿਚ ਦਖਲ-ਅੰਦਾਜ਼ੀ ਨਹੀਂ ਕਰਦੇ। ਜੋ ਮਜ਼ਾਕ ਕੀਤਾ ਜਾਂਦਾ ਹੈ ਉਹ ਫੀਲਡ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ।