ਟੋਕੀਓ ਓਲੰਪਿਕ ਦੀ ਟਾਰਚ ਰਿਲੇਅ ’ਚ ਇਕ ਮਹੀਨਾ ਬਾਕੀ

02/25/2021 11:15:38 PM

ਟੋਕੀਓ– ਕੋਰੋਨਾ ਮਹਾਮਾਰੀ ਕਾਰਣ ਇਕ ਸਾਲ ਲਈ ਮੁਲਤਵੀ ਕੀਤੀਆਂ ਗਈਆਂ ਟੋਕੀਓ ਓਲੰਪਿਕ ਖੇਡਾਂ ਲਈ ਟਾਰਚ ਰਿਲੇਅ ਇਕ ਮਹੀਨੇ ਦੇ ਅੰਦਰ ਸ਼ੁਰੂ ਹੋ ਜਾਵੇਗੀ। ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਵੇਗੀ। ਆਯੋਜਕਾਂ ਨੇ ਵੀਰਵਾਰ ਨੂੰ ਟਾਰਚ ਸਪਾਂਸਰਾਂ ਤੇ ਰਿਲੇਅ ਵਿਚ ਹਿੱਸਾ ਲੈਣ ਵਾਲੇ ਹੋਰਨਾਂ ਲੋਕਾਂ ਲਈ ਮੈਡੀਕਲ ਪ੍ਰੋਟੋਕਾਲ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਸੂਚਨਾ ਦੇ ਰਿਲੇਅ ਦੇ ਮਾਰਗ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਆਯੋਜਕ ਕਮੇਟੀ ਦੇ ਡਿਪਟੀ ਡਾਇਰੈਕਟਰ ਜਨਰਲ ਨੇ ਕਿਹਾ,‘‘ਕੋਈ ਨਾਅਰੇਬਾਜ਼ੀ ਜਾਂ ਰੌਲਾ ਨਹੀਂ ਹੋਵੇਗਾ। ਤਾਲੀਆਂ ਵਜਾ ਸਕਦੇ ਹਾਂ ਪਰ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਪਵੇਗੀ।’’

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਦੂਜੇ ਟੀ20 ’ਚ ਆਸਟਰੇਲੀਆ ਨੂੰ 4 ਦੌੜਾਂ ਨਾਲ ਹਰਾਇਆ


ਰਿਲੇਅ ਵਿਚ ਮਾਸਕ ਦੇ ਬਿਨਾਂ ਦੌੜਨ ਦੀ ਮਨਜ਼ੂਰੀ ਰਹੇਗੀ ਪਰ ਬਾਕੀਆਂ ਨੂੰ ਮਾਸਕ ਲਾਉਣਾ ਪਵੇਗਾ। ਰਿਲੇਅ 25 ਮਾਰਚ ਨੂੰ ਫੁਕੁਸ਼ਿਮਾ ਤੋਂ ਸ਼ੁਰੂ ਹੋਵੇਗੀ ਤੇ 23 ਜੁਲਾਈ ਨੂੰ ਟੋਕੀਓ ਵਿਚ ਖਤਮ ਹੋਵੇਗੀ। ਫੁਕੁਸ਼ਿਮਾ ਜਾਪਾਨ ਦਾ ਉਹ ਹਿੱਸਾ ਹੈ ਜਿਹੜਾ ਭੂਚਾਲ, ਸੁਨਾਮੀ ਤੇ ਪ੍ਰਮਾਣੂ ਸਰੋਤਾਂ ਤੋਂ ਰਿਸਾਅ ਦੀ ਤ੍ਰਾਸਦੀ ਝੱਲ ਰਿਹਾ ਹੈ।

ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh