ਕੇ. ਕੇ. ਆਰ. ਦੇ ਰੰਗ ''ਚ ਚਮਕਣਾ ਚਾਹੁੰਦੇ ਹਨ ਪ੍ਰਥਮ ਸਿੰਘ, ਕਿਹਾ- ਇਕ ਪਾਰੀ ਬਦਲ ਸਕਦੀ ਹੈ ਜ਼ਿੰਦਗੀ

03/26/2022 5:58:43 PM

ਨਵੀਂ ਦਿੱਲੀ- ਖੱਬੇ ਹੱਥ ਦੇ ਬੱਲੇਬਾਜ਼ ਪ੍ਰਥਮ ਸਿੰਘ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਬਾਅਦ ਭਾਰਤ ਦੇ 'ਆਈ. ਐੱਸ. ਬੀ.' 'ਚ ਵੀ ਜਗ੍ਹਾ ਬਣਾਉਣ 'ਚ ਸਫਲ ਰਹੇ। ਪਰ ਕ੍ਰਿਕਟ ਦੇ ਜਨੂੰਨ ਨੇ ਉਨ੍ਹਾਂ ਨੂੰ ਆਖ਼ਰਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤਕ ਪਹੁੰਚਾ ਦਿੱਤਾ ਹੈ।

ਇਹ ਵੀ ਪੜ੍ਹੋ : KKR ਦੇ ਕੋਚ ਮੈਕੁਲਮ ਦਾ ਵੱਡਾ ਬਿਆਨ, ਸੂਪਰਸਟਾਰ ਬਣਨ ਦੀ ਰਾਹ 'ਤੇ ਹਨ ਸ਼੍ਰੇਅਸ ਅਈਅਰ

ਦਿੱਲੀ ਦਾ ਇਹ 29 ਸਾਲਾ ਖਿਡਾਰੀ ਰੇਲਵੇ ਲਈ ਸਈਅਦ ਮੁਸ਼ਤਾਕ ਅਲੀ ਟਰਾਫ਼ੀ 'ਚ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਤੇ ਉਨ੍ਹਾਂ ਨੂੰ ਹੁਣ ਬੰਦ ਹੋ ਚੁੱਕੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਨੇ ਚੁਣ ਲਿਆ ਸੀ ਪਰ ਉਹ ਮੈਦਾਨ 'ਤੇ ਨਹੀਂ ਉਤਰ ਸਕੇ ਸਨ। ਪੰਜ ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਉਨ੍ਹਾਂ ਨੂੰ ਮੇਗਾ ਨਿਲਾਮੀ 'ਚ ਚੁਣਿਆ। ਹੁਣ ਉਹ ਆਈ. ਪੀ. ਐੱਲ. 'ਚ ਆਪਣੀ ਕਾਬਲੀਅਤ ਸਾਬਤ ਕਰਨ ਨੂੰ ਤਿਆਰ ਹਨ। 

ਇਹ ਵੀ ਪੜ੍ਹੋ : CSK ਤੇ KKR ਦਰਮਿਆਨ ਮੈਚ ਨਾਲ ਹੋਵੇਗੀ IPL 2022 ਦੀ ਸ਼ੁਰੂਆਤ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਸਿੰਘ ਨੇ ਕਿਹਾ, 'ਇਹ ਕਿਸੇ ਵੀ ਘਰੇਲੂ ਕ੍ਰਿਕਟਰ ਲਈ ਬਹੁਤ ਚੰਗਾ ਮੌਕਾ ਹੈ ਤੇ ਮੈਂ ਰੇਲਵੇ ਲਈ ਚੰਗਾ ਕਰਦਾ ਰਹਿੰਦਾ ਹਾਂ। ਆਈ. ਪੀ. ਐੱਲ. 'ਚ ਇਕ ਪਾਰੀ ਵੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਜੇਕਰ ਤੁਸੀਂ ਚੰਗਾ ਕਰਦੇ ਹੋ ਤਾਂ ਤੁਹਾਡੇ ਕੋਲ ਦੇਸ਼ ਲਈ ਖੇਡਣ ਦਾ ਮੌਕਾ ਵੀ ਹੈ।' ਉਨ੍ਹਾਂ ਕਿਹਾ, 'ਮੈਂ ਪਿਛਲੇ ਦੋ ਹਫ਼ਤਿਆਂ ਤੋਂ ਟੀਮ ਦੇ ਨਾਲ ਹਾਂ ਤੇ ਬ੍ਰੈਂਡਨ ਮੈਕੁਲਮ ਤੇ ਅਭਿਸ਼ੇਕ ਨਾਇਰ ਸਰ ਤੋਂ ਕਾਫੀ ਕੁਝ ਸਿਖ ਰਿਹਾ ਹਾਂ। ਮੈਂ ਬਤੌਰ ਕ੍ਰਿਕਟਰ ਹੋਰ ਸੁਧਾਰ ਕਰਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ 'ਚ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh