ਧੋਨੀ ਰਿਵੀਯੂ ਸਿਸਟਮ ਦਾ ਫਿਰ ਤੋਂ ਦਿਖਿਆ ਕਮਾਲ, ਇਸ ਅੰਦਾਜ 'ਚ ਪ੍ਰਿਥਵੀ ਸ਼ਾਹ ਨੂੰ ਕੀਤਾ ਆਊਟ

05/11/2019 12:08:13 PM

ਸਪੋਰਟ ਡੈਸਕ— ਇੰਡੀਅਨ ਪ੍ਰੀਮੀਅਮ ਲੀਗ ਦਾ ਦੂਜਾ ਕੁਆਟਰਫਾਈਨਲ ਮੁਕਾਬਲਾ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਕੈਪੀਟਲ ਨੂੰ ਛੇ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. 2019 ਦੇ ਫਾਈਨਲ 'ਚ ਦਾਖਲ ਹੋ ਗਈ ਹੈ। ਚੇਨਈ ਨੇ ਆਈ. ਪੀ. ਐੱਲ. ਦੇ ਇਤਿਹਾਸ 'ਚ ਅੱਠਵੀਂ ਵਾਰ ਆਈ. ਪੀ ਐੱਲ. ਦੇ ਫਾਈਨਲ 'ਚ ਜਗ੍ਹਾ ਬਣਾਈ ਹੈ। ਜਿੱਥੇ ਉਨ੍ਹਾਂ ਦਾ ਮੁਕਾਬਲਾ 12 ਮਈ ਨੂੰ ਆਪਣੇ ਵਿਰੋਧੀ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਸ ਮੈਚ 'ਚ ਇਕ ਵਾਰ ਫਿਰ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਿੱਖੀ ਨਜ਼ਰ ਦਾ ਕਮਾਲ ਦੇਖਲ ਨੂੰ ਮਿਲਿਆ।
ਦਰਅਸਲ ਦਿੱਲੀ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਧੋਨੀ ਦੇ ਕਾਰਨ ਆਊਟ ਹੋਏ। ਦੀਪਕ ਚਾਹਰ ਦੇ ਦੂਜੇ ਓਵਰ 'ਚ ਪ੍ਰਿਥਵੀ ਸ਼ਾਹ ਐੱਲ. ਬੀ. ਡਬਲਿਊ. ਹੋ ਗਏ, ਜਿਸਨੂੰ ਅੰਪਾਇਰ ਨੇ ਸ਼ਾਹ ਨੂੰ ਨਾਟ ਆਊਟ ਦਿੱਤਾ। ਪਰ ਧੋਨੀ ਨੇ ਜਲਦ ਇਸ ਫੈਸਲੇ ਦੇ ਵਿਰੁਧ ਡੀ. ਆਰ. ਐੱਸ. ਲੈ ਲਿਆ। ਥਰਡ ਅੰਪਾਇਰ ਦੁਆਰਾ ਜਾਂਚ ਕੀਤੇ ਜਾਣ ਤੇ ਪ੍ਰਿਥਵੀ ਸ਼ਾਹ ਆਊਟ ਨਿਕਲੇ। ਦਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਧੋਨੀ ਨੇ ਇਨ੍ਹਾਂ ਸਟੀਕ ਡੀ. ਆਰ. ਐੱਸ ਲਿਆ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਇਸ ਤਰ੍ਹਾਂ ਕਰ ਚੁੱਕੇ ਹਨ। ਸ਼ਾਇਦ ਇਸੇ ਵਜ੍ਹਾ ਕਰਕੇ ਫੈਨਜ਼ ਇਸ ਨੂੰ ਡੀਸੀਜ਼ਨ ਰਿਵੀਯੂ ਦੀ ਜਗ੍ਹਾ ਧੋਨੀ ਰਿਵੀਊ ਸਿਸਟਮ ਕਹਿੰਦੇ ਹਨ।