1983 World Cup ''ਤੇ ਬਣ ਰਹੀ ਫਿਲਮ ਜਲਦ ਹੋਵੇਗੀ ਰਿਲੀਜ਼, ਥਿਏਟਰ ''ਚ ਮਚੇਗੀ ਧੂਮ

11/06/2017 12:44:14 PM

ਨਵੀਂ ਦਿੱਲੀ (ਬਿਊਰੋ)— 1983 ਕ੍ਰਿਕਟ ਵਰਲਡ ਕੱਪ ਚੈਂਪੀਅਨ ਉੱਤੇ ਬਣ ਰਹੀ ਫਿਲਮ '83' (ਏਟੀ ਥਰੀ) 5 ਅਪ੍ਰੈਲ 2019 ਨੂੰ ਭਾਰਤ ਦੇ ਥਿਏਟਰਸ ਵਿਚ ਰਿਲੀਜ਼ ਹੋਵੇਗੀ। ਕਬੀਰ ਖਾਨ ਅਤੇ ਵਿਬਰੀ ਮੀਡੀਆ ਦੇ ਸਹਿਯੋਗ ਨਾਲ ਰਿਲਾਇੰਸ ਇੰਟਰਟੇਨਮੈਂਟ ਅਤੇ ਫੈਂਟਮ ਫਿਲਮਸ ਨੇ ਐਤਵਾਰ ਨੂੰ ਇਸਦੀ ਘੋਸ਼ਣਾ ਕੀਤੀ।

ਕਬੀਰ ਖਾਨ ਵਲੋਂ ਨਿਰਦੇਸ਼ਤ ਫਿਲਮ ਵਿਚ ਵਰਲਡ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਭੂਮਿਕਾ ਰਣਵੀਰ ਸਿੰਘ ਕਰਦੇ ਦਿੱਸਣਗੇ। ਫਿਲਮ ਵਿਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਨਵੇਂ ਕਪਤਾਨ ਕਪਿਲ ਦੇਵ ਦੇ ਅਗਵਾਈ ਵਿਚ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਮਾਤ ਦਿੱਤੀ ਸੀ। ਇਸ ਵਿਚ ਸਿਰਫ ਕ੍ਰਿਕਟ ਟੀਮ ਦੀਆਂ ਹੀ ਨਹੀਂ ਸਗੋਂ ਦੁਨੀਆ ਦੇ ਸਾਹਮਣੇ ਯੁਵਾ ਦੇਸ਼ ਦੀ ਗੱਲ ਵੀ ਵਿਖਾਈ ਜਾਵੇਗੀ।

ਖਾਨ ਨੇ ਕਿਹਾ, ''ਸਕੂਲ ਜਾਣ ਵਾਲੇ ਮੁੰਡਾ ਹੋਣ ਦੇ ਨਾਤੇ ਜਦੋਂ ਮੈਂ ਭਾਰਤ ਨੂੰ 1983 ਵਰਲਡ ਕੱਪ ਜਿੱਤਦੇ ਵੇਖਿਆ। ਮੈਨੂੰ ਕੁਝ ਪਤਾ ਨਹੀਂ ਸੀ ਕਿ ਇਸ ਦਿਨ ਤੋਂ ਭਾਰਤੀ ਕ੍ਰਿਕਟ ਹਮੇਸ਼ਾ ਲਈ ਬਦਲ ਜਾਵੇਗਾ। ਇਕ ਫਿਲਮ ਮੇਕਰ ਦੇ ਰੂਪ ਵਿਚ ਮੇਰੀ ਯਾਤਰਾ ਇਸ ਜਿੱਤ ਨੂੰ ਵਿਖਾਉਣ ਲਈ ਬੇਹੱਦ ਉਤਸਾਹਜਨਕ ਹੈ।'' ਉਨ੍ਹਾਂ ਨੇ ਨਾਲ ਹੀ ਕਿਹਾ, ''ਕਪਿਲ ਦੇਵ ਦੇ ਕਿਰਦਾਰ ਵਿਚ ਰਣਵੀਰ ਸਿੰਘ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ। ਈਮਾਨਦਾਰੀ ਨਾਲ ਕਹਾ ਤਾਂ ਮੈਨੂੰ ਇਸ ਰੋਲ ਲਈ ਉਨ੍ਹਾਂ ਦੇ ਇਲਾਵਾ ਕੋਈ ਹੋਰ ਵਿਕਲਪ ਨਜ਼ਰ ਨਹੀਂ ਆਇਆ।

ਰਿਲਾਇੰਸ ਇੰਟਰਟੇਨਮੈਂਟ ਦੇ ਸੀ.ਈ.ਓ. ਸ਼ਿਬਾਸ਼ੀਸ਼ ਸਰਕਾਰ ਨੇ ਕਿਹਾ, ''ਭਾਰਤੀ ਹੋਣ ਦੇ ਨਾਤੇ 1983 ਵਰਲਡ ਕੱਪ ਜਿੱਤਣਾ ਸਾਡੇ ਲਈ ਸਭ ਤੋਂ ਮਾਣ ਵਾਲਾ ਪਲ ਰਿਹਾ। ਰਿਲਾਇੰਸ ਇੰਟਰਟੇਨਮੈਂਟ ਦਾ ਟੀਚਾ ਉਨ੍ਹਾਂ ਯਾਦਗਾਰ ਪਲਾਂ ਨੂੰ ਮੌਜੂਦਾ ਅਤੇ ਭਵਿੱਖ ਦੀ ਪੀੜ੍ਹੀ ਦੇ ਲੋਕਾਂ ਨੂੰ ਵਿਖਾਉਣ ਦਾ ਹੈ।

ਫੈਂਟਮ ਫਿਲਮਸ ਦੀ ਮਧੂ ਮੰਤੇਨਾ ਅਤੇ ਵਿਬਰੀ ਮੀਡੀਆ ਦੇ ਵਿਸ਼ਨੂੰ ਵਰਧਨ ਮੁਤਾਬਕ, ਇਹ ਕਹਾਣੀ ਦੱਸਣ ਯੋਗ ਹੈ ਅਤੇ ਦੇਸ਼ ਦੇ ਲੋਕ ਵੀ ਇਸਨੂੰ ਜਾਨਣਾ ਚਾਹੁੰਦੇ ਹਨ।