ਓਲੰਪਿਕ ਸੋਨ ਤਮਗੇ ਦੀ ਰੀਝ ਅਜੇ ਬਾਕੀ : ਸੁਸ਼ੀਲ

09/10/2017 12:34:15 AM

ਨਵੀਂ ਦਿੱਲੀ— ਲਗਾਤਾਰ 2 ਓਲੰਪਿਕ ਤਮਗੇ ਜਿੱਤ ਚੁੱਕੇ ਪਰ ਪਿਛਲੇ ਰੀਓ ਓਲੰਪਿਕ ਵਿਚ ਉਤਰਨ ਤੋਂ ਦੂਰ ਰਹਿ ਗਏ ਪਹਿਲਵਾਨ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਉਸ ਅੰਦਰ ਅਜੇ ਓਲੰਪਿਕ ਸੋਨ ਤਮਗਾ ਜਿੱਤਣ ਦੀ ਰੀਝ ਬਾਕੀ ਹੈ। ਸੁਸ਼ੀਲ ਨੇ ਕਿਹਾ ਕਿ ਮੈਂ ਆਪਣੀ ਵਾਪਸੀ ਲਈ ਤਿਆਰੀ ਵਿਚ ਲੱਗਾ ਹੋਇਆ ਹਾਂ। ਪਿਛਲੇ ਸਵਾ ਮਹੀਨੇ ਤੋਂ ਮੇਰੀ ਸਖਤ ਤਿਆਰੀ ਚੱਲ ਰਹੀ ਹੈ ਅਤੇ 2-3 ਮਹੀਨਿਆਂ 'ਚ ਮੈਂ ਪੂਰੀ ਤਰ੍ਹਾਂ ਫਿੱਟ ਹੋ ਜਾਵਾਂਗਾ। ਫਿਲਹਾਲ ਮੈਂ ਕਿਸੇ ਵੀ ਤਰ੍ਹਾਂ ਦੀ ਸੱਟ ਤੋਂ ਬਚਿਆ ਹੋਇਆ ਹਾਂ।
ਓਲੰਪਿਕ 'ਚ ਸਿਲਵਰ ਅਤੇ ਕਾਂਸੀ ਤਮਗਾ ਜਿੱਤ ਚੁੱਕਾ ਸੁਸ਼ੀਲ ਇਸ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਨਾਲ ਮੈਦਾਨ ਵਿਚ ਵਾਪਸੀ ਕਰਨਾ ਚਾਹੁੰਦਾ ਹੈ ਅਤੇ ਉਸ ਦਾ ਟੀਚਾ 2020 ਦੇ ਟੋਕੀਓ ਓਲੰਪਿਕ 'ਚ ਉਤਰ ਕੇ ਦੇਸ਼ ਲਈ ਸੋਨ ਤਮਗਾ ਜਿੱਤਣਾ ਹੈ।