ਓਲੰਪਿਕ ਨੂੰ ਯਾਦਗਾਰ ਬਣਾਉਣ ਲਈ ਜਾਪਾਨ ''ਚ ਕੀਤੇ ਜਾ ਰਹੇ ਹਨ ਇਹ ਖਾਸ ਉਪਰਾਲੇ

01/28/2020 12:20:28 PM

ਸਪੋਰਟਸ ਡੈਸਕ— ਜਾਪਾਨ ਜੁਲਾਈ 2020 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ। ਇਸ ਦੌਰਾਨ ਇੱਥੇ ਆਉਣ ਵਾਲੇ ਖੇਡ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਲਈ ਜੰਗੀ ਪੱਧਰ 'ਤੇ ਤਿਆਰੀ ਕੀਤੀ ਜਾ ਰਹੀ ਹੈ। ਜਾਪਾਨ ਦੀ ਭਾਸ਼ਾ ਟੂਰਿਸਟ ਲਈ ਪਰੇਸ਼ਾਨੀ ਦਾ ਸਬਬ ਨਾ ਬਣੇ ਇਸ ਲਈ 40 ਹਜ਼ਾਰ ਟੈਕਸੀ ਡ੍ਰਾਈਵਰਾਂ ਸਮੇਤ ਵੱਖ-ਵੱਖ ਸੇਵਾ ਖੇਤਰ ਨਾਲ ਜੁੜੇ ਲੋਕਾਂ ਨੂੰ ਇੰਗਲਿਸ਼ ਭਾਸ਼ਾ ਦਾ ਬੇਸਿਕ ਕੋਰਸ ਕਰਵਾਇਆ ਜਾ ਰਿਹਾ ਹੈ।

ਸਰਕਾਰੀ-ਗੈਰ ਸਰਕਾਰੀ ਦਫਤਰਾਂ, ਸਕੂਲਾਂ 'ਚ ਕੰਮ ਖਤਮ ਕਰਨ ਦੇ ਬਾਅਦ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਟੂਰਿਸਟ ਤੁਹਾਡੇ ਤੋਂ ਕੋਈ ਸਵਾਲ ਕਰਨ ਜਾਂ ਫਿਰ ਮਦਦ ਮੰਗਣ ਤਾਂ ਤੁਹਾਨੂੰ ਕਿਸ ਤਰ੍ਹਾਂ ਪੇਸ਼ ਆਉਣਾ ਹੈ। ਇਹ ਟ੍ਰੇਨਿੰਗ ਅਪ੍ਰੈਲ ਮਹੀਨੇ ਤਕ ਅੱਧਾ ਘੰਟਾ ਰੋਜ਼ ਚਲੇਗੀ। ਸਦਭਾਵਨਾ ਵਿਖਾਉਣ ਲਈ ਸਕੂਲਾਂ 'ਚ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਓਲੰਪਿਕ ਖੇਡਾਂ ਦੇ ਦੌਰਾਨ ਆਉਣ ਵਾਲੇ ਟੂਰਿਸਟਾਂ ਨੂੰ ਅਜਿਹੀ ਸਹੂਲਤ ਅਤੇ ਸਤਿਕਾਰ ਦਿੱਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੋ ਜਾਵੇ ਕਿ ਜਾਪਾਨੀ ਸੱਭਿਆਚਾਰ ਦਾ ਦੁਨੀਆ 'ਚ ਕੋਈ ਮੁਕਾਬਲਾ ਨਹੀਂ।

ਇਸ ਸਿਲਸਿਲੇ 'ਚ ਟੋਕੀਓ ਦੇ 65 ਸਾਲ ਦੇ ਟੈਕਸੀ ਡ੍ਰਾਈਵਰ ਮਿਨੋਰੂ ਇਸ਼ੀਬਾਸ਼ੀ ਨੇ ਕਿਹਾ, ''ਅਸੀਂ ਟੋਕੀਓ ਵਾਲੇ ਇਹ ਸਾਬਤ ਕਰਨ ਲਈ ਬੇਚੈਨ ਹਾਂ ਕਿ ਅਸੀਂ ਕਿੰਨੇ ਚੰਗੇ ਅਤੇ ਦਿਆਲ ਹਾਂ।'' ਇਸ਼ੀਬਾਸ਼ੀ ਜਾਪਾਨ ਦੇ ਟੀਚਰ ਚਿਚੋ ਕੁਸਾਕਾ ਦੇ ਨਾਲ ਮਿਲ ਕੇ 16,000 ਟੈਕਸੀ ਡ੍ਰਾਈਵਰਾਂ ਨੂੰ ਇੰਗਲਿਸ਼ ਦੇ ਰੋਜ਼ 'ਚ ਕੰਮ ਆਉਣ ਵਾਲੇ ਵਾਕ ਸਿਖਾ ਰਹੇ ਹਨ। ਇਸ 'ਚ ਹੈਲੋ, ਥੈਂਕ ਯੂ, ਸੀਟ ਬੈਲਟ ਪਲੀਜ਼, ਵੈਲਕਮ, ਇਟਸ ਮਾਈ ਪਲੈਜ਼ਰ, ਕੀਪ ਦਿ ਚੇਂਜ ਜਿਹੇ ਵਾਕ ਹਨ। ਸਟੂਡੈਂਟ ਆਮਾਕੀ ਤਕਾਸ਼ਾ ਦਾ ਕਹਿਣਾ ਹੈ ਕਿ 'ਸਕੂਲ ਖਤਮ ਹੋਣ ਦੇ ਬਾਅਦ ਸਾਨੂੰ ਰੋਜ਼ ਸਿਖਾਇਆ ਜਾ ਰਿਹਾ ਹੈ ਕਿ ਟੂਰਿਸਟ ਦਾ ਸੁਵਾਗਤ ਅਤੇ ਆਦਰ ਕਿਵੇਂ ਕਰੀਏ। ਸਾਡੀ ਸਭਿਆਚਾਰਕ ਪਛਾਣ ਅਤੇ ਸੇਵਾ-ਸਤਿਕਾਰ ਅਜਿਹਾ ਹੋਵੇ ਕਿ ਇਹ ਟੂਰਿਸਟ ਹੀ ਸਾਡੇ ਬ੍ਰਾਂਡ ਅੰਬੈਸਡਰ ਬਣਨ ਅਤੇ ਵਾਰ-ਵਾਰ ਸਾਡੇ ਦੇਸ਼ ਆਉਣ।

Tarsem Singh

This news is Content Editor Tarsem Singh