ਮਹਿਲਾ ਕ੍ਰਿਕਟ ਟੀਮ ਦੀ ਜੇਮਿਮਾ ਨੇ ਸੁਣਾਏ ਪੁਰਾਣੇ ਗਾਣੇ, BCCI ਨੇ ਸ਼ੇਅਰ ਕੀਤੀ ਵੀਡੀਓ

05/24/2020 7:20:23 PM

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਦੇ ਬਚਾਅ ਦੇ ਤੌਰ 'ਤੇ ਪਿਛਲੇ 2 ਮਹੀਨੇ ਤੋਂ ਭਾਰਤ 'ਚ ਲਾਕਡਾਊਨ ਜਾਰੀ ਹੈ। ਇਸ ਵਜ੍ਹਾ ਨਾਲ ਕ੍ਰਿਕਟ ਸਬੰਧੀ ਗਤੀਵਿਧੀਆਂ 'ਤੇ ਵੀ ਬ੍ਰੇਕ ਲੱਗਿਆ ਹੋਇਆ ਹੈ। ਅਜਿਹੇ 'ਚ ਕ੍ਰਿਕਟ ਜਗਤ ਦੀਆਂ ਦਿੱਗਜ ਹਸਤੀਆਂ ਆਪਣੇ-ਆਪਣੇ ਘਰ 'ਚ ਸਮਾਂ ਬਤੀਤ ਕਰ ਰਹੀਆਂ ਹਨ ਤੇ ਸੋਸ਼ਲ ਮੀਡੀਆ 'ਤੇ ਫੈਂਸ ਦੇ ਨਾਲ ਜੁੜ ਰਹੀਆਂ ਹਨ। ਇਸ ਲਿਸਟ 'ਚ ਹੁਣ ਭਾਰਤੀ ਮਹਿਲਾ ਕ੍ਰਿਕਟਰ ਜੇਮਿਮਾ ਰੋਡਰਿਗਜ਼ ਦਾ ਨਾਂ ਵੀ ਜੁੜ ਗਿਆ ਹੈ। ਭਾਰਤੀ ਮਹਿਲਾ ਟੀਮ ਦੀ ਸਟਾਰ ਜੇਮਿਮਾ ਦਾ ਇਹ ਵੀਡੀਓ ਬੀ. ਸੀ. ਸੀ. ਆਈ. ਨੇ ਸ਼ੇਅਰ ਕੀਤਾ ਹੈ। ਇਸ 'ਚ ਉਹ ਪੁਰਾਣੇ ਬਾਲੀਵੁੱਡ ਗਾਣੇ ਗਾਉਂਦੀ ਨਜ਼ਰ ਆ ਰਹੀ ਹੈ। ਗਾਣੇ ਦੇ ਨਾਲ ਗਿਟਾਰ ਵੀ ਵਜਾਉਂਦੀ ਦਿਖ ਰਹੀ ਹੈ।


ਬੀ. ਸੀ. ਸੀ. ਆਈ. ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਆਪਣੇ ਸੰਡੇ ਨੂੰ ਮਿਊਜ਼ੀਕ ਨੋਟ ਤੋਂ ਸ਼ੁਰੂ ਕਰੀਏ। ਹਮਾਰੀ ਇਨ-ਹਾਊਸ ਰਾਕਸਟਾਰ ਆਪਣੀ ਪ੍ਰਤੀਭਾ ਦਿਖਾਉਂਦੇ ਹੋਏ। ਜੇਮਿਮਾ ਦੇ 'ਲਿਲ ਜੇ (Lil J!) ਲਿਖਾ ਗਿਆ ਹੈ।'


19 ਸਾਲ ਦੀ ਜੇਮਿਮਾ ਨੇ 'ਅੱਜ ਕੱਲ ਤੇਰੇ ਮੇਰੇ ਪਿਆਰ ਦੇ ਚਰਚੇ', 'ਹੈ ਆਪਣਾ ਦਿਲ ਤਾਂ ਆਵਾਰਾ', 'ਯੇ ਦੋਸਤੀ ਹਮ ਨਹੀਂ ਤੋੜੇਗੇ', ਵਰਗੇ ਸ਼ਾਨਦਾਰ ਪੁਰਾਣੇ ਗਾਣੇ ਸੁਣਾਏ।


Gurdeep Singh

Content Editor

Related News