NZ vs WI : ਵਿਲੀਅਮਸਨ ਸੈਂਕੜੇ ਦੇ ਨੇੜੇ, ਨਿਊਜ਼ੀਲੈਂਡ ਮਜ਼ਬੂਤ

12/03/2020 7:59:33 PM

ਹੈਮਿਲਟਨ– ਕਪਤਾਨ ਕੇਨ ਵਿਲੀਅਮਸਨ (ਅਜੇਤੂ 97) ਤੇ ਸਲਾਮੀ ਬੱਲੇਬਾਜ਼ ਟਾਮ ਲਾਥਮ (86) ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ਵਿਚ 78 ਓਵਰਾਂ ਵਿਚ 2 ਵਿਕਟਾਂ 'ਤੇ 243 ਦੌੜਾਂ ਦਾ ਸਕੋਰ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।


ਨਿਊਜ਼ੀਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਾਥਮ ਤੇ ਵਿਲੀਅਮਸਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਮਜ਼ਬੂਤ ਸਕੋਰ ਖੜ੍ਹਾ ਕੀਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਵਿਲੀਅਮਸਨ 219 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ ਅਜੇਤੂ 97 ਦੌੜਾਂ ਤੇ ਰੋਸ ਟੇਲਰ 6 ਗੇਂਦਾਂ ਵਿਚ 5 ਚੌਕਿਆਂ ਦੇ ਸਹਾਰੇ 31 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।

ਇਹ ਵੀ ਪੜ੍ਹੋ : ਅਭਿਆਸ ਮੈਚ ਟੈਸਟ ਲੜੀ ਦੀ ਤਿਆਰੀ ਲਈ ਅਹਿਮ ਹੋਣਗੇ : ਬਰਨਸ


ਵਿੰਡੀਜ਼ ਵਲੋਂ ਕੇਮਾਰ ਰੋਚ ਨੂੰ 15 ਓਵਰਾਂ ਵਿਚ 53 ਦੌੜਾਂ 'ਤੇ ਇਕ ਵਿਕਟ ਅਤੇ ਗੈਬ੍ਰੀਏਲ ਨੂੰ 17 ਓਵਰਾਂ ਵਿਚ 62 ਦੌੜਾਂ ਦੇ ਕੇ ਇਕ ਵਿਕਟ ਮਿਲੀ।

 

ਨੋਟ- ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Gurdeep Singh

This news is Content Editor Gurdeep Singh