ਆਰਚਰ 'ਤੇ ਨਸਲੀ ਟਿੱਪਣੀ, ਨਿਊਜ਼ੀਲੈਂਡ ਕ੍ਰਿਕਟ ਨੇ ਮੰਗੀ ਮੁਆਫੀ

11/26/2019 11:16:19 AM

ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਮਾਊਂਟ ਮਾਨਗਨੂਈ ਵਿਚ ਪਹਿਲੇ ਕ੍ਰਿਕਟ ਟੈਸਟ ਦੌਰਾਨ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ, ਆਰਚਰ ਦੇ ਇਸ ਦਾਅਵੇ ਤੋਂ ਬਾਅਦ ਨਿਊਜ਼ੀਲੈਂਡ ਕ੍ਰਿਕਟ (ਐੱਨ. ਜ਼ੈੱਡ. ਸੀ) ਨੇ ਇਸ 'ਅਸਵੀਕਾਰਤ' ਅਨੁਭਵ ਲਈ ਉਨ੍ਹਾਂ ਤੋਂ ਮੁਆਫੀ ਮੰਗੀ। ਇਹ ਘਟਨਾ ਉਸ ਸਮੇਂ ਹੋਈ ਹੈ, ਜਦੋਂ ਮਾਊਂਟ ਮੋਨਗਾਨੁਈ ਦੇ ਬੇ ਓਵਲ 'ਚ ਪਹਿਲੇ ਟੈਸਟ ਦੇ ਖ਼ਤਮ ਹੋਣ ਤੋਂ ਬਾਅਦ ਆਰਚਰ ਮੈਦਾਨ ਤੋਂ ਬਾਹਰ ਜਾ ਰਹੇ ਸਨ। ਮੈਚ ਤੋਂ ਬਾਅਦ ਇੰਗਲਿਸ਼ ਟੀਮ ਦੇ ਖਿਡਾਰੀ ਨੇ ਟਵਿਟਰ 'ਤੇ ਦੱਸਿਆ ਕਿ ਉਸ ਨੂੰ ਮੈਚ ਦੌਰਾਨ ਭੀੜ 'ਚੋਂ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਉਸ ਨੇ ਕਿਹਾ, ''ਮੈਚ 'ਚ ਮੈਨੂੰ ਦੁਖਦਾਈ ਨਸਲੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮੈਂ ਆਪਣੀ ਟੀਮ ਨੂੰ ਬਚਾਉਣ ਲਈ ਬੱਲੇਬਾਜ਼ੀ ਕਰ ਰਿਹਾ ਸੀ ਪਰ ਦਰਸ਼ਕਾਂ ਨੇ ਪੂਰੇ ਹਫਤੇ ਸਾਡਾ ਉਤਸ਼ਾਹ ਵਧਾਇਆ। ਦਿ ਬਾਰਮੀ ਆਰਮੀ ਹਮੇਸ਼ਾ ਦੀ ਤਰ੍ਹਾਂ ਚੰਗੀ ਸੀ।'' ਉਸ ਇਕ ਵਿਅਕਤੀ ਤੋਂ ਇਲਾਵਾ ਇਸ ਹਫਤੇ ਦਰਸ਼ਕ ਸ਼ਾਨਦਾਰ ਸਨ। ਬਾਰਮੀ ਆਰਮੀ ਵੀ ਹਰ ਵਾਰ ਦੀ ਤਰ੍ਹਾਂ ਚੰਗੀ ਸੀ  'ਬਾਰਬਡੋਸ 'ਚ ਜਨਮੇਂ ਇੰਗਲੈਂਡ ਦੇ ਕ੍ਰਿਕਟਰ ਆਰਚਰ ਨੇ ਦੋਹਰਾ ਸੈਂਕੜਾ ਲਾਉਣ ਵਾਲੇ ਬੀਜੇ ਵਾਟਲਿੰਗ (205) ਨੂੰ ਆਊਟ ਕਰਨ ਤੋਂ ਇਲਾਵਾ 50 ਗੇਂਦ 'ਚ 30 ਦੌੜਾਂ ਦੀ ਪਾਰੀ ਵੀ ਖੇਡੀ ਪਰ ਨਿਊਜ਼ੀਲੈਂਡ ਨੂੰ ਪਾਰੀ ਅਤੇ 65 ਦੌੜਾਂ ਨਾਲ ਜਿੱਤ ਦਰਜ ਕਰਨ ਤੋਂ ਨਹੀਂ ਰੋਕ ਸਕੇ।
ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਇਸ ਤੋਂ ਬਾਅਦ ਬਿਆਨ ਜਾਰੀ ਕਰਕੇ ਇਸ ਘਟਨਾ ਲਈ ਆਰਚਰ ਤੋਂ ਮੁਆਫੀ ਮੰਗੀ। ਐੱਨ. ਜ਼ੈੱਡ. ਸੀ ਨੇ ਟਵੀਟ ਕੀਤਾ, 'ਅਸੀਂ ਅੱਜ ਟੈਸਟ ਮੈਚ ਤੋਂ ਬਾਅਦ ਜੋਫਰਾ ਆਰਚਰ ਨਾਲ ਜ਼ੁਬਾਨੀ ਬੇਇੱਜ਼ਤੀ ਦੀ ਗੱਲ ਸੁੱਣ ਕੇ ਹੈਰਾਨ ਅਤੇ ਨਿਰਾਸ਼ ਹਾਂ। ਉਹ ਭਲੇ ਹੀ ਸਾਡੇ ਵਿਰੋਧੀ ਹੋਣ ਪਰ ਸਾਡੇ ਮਿਤਰ ਵੀ ਹਨ ਅਤੇ ਨਸਲੀ ਅਪਮਾਨ ਕਦੇ ਠੀਕ ਨਹੀਂ ਹੈ। '