ਹੁਣ ਇਹ ਮੁਕਾਬਲਾ ਮਰਦਾਂ ਅਤੇ ਬੱਚਿਆਂ ਵਿਚਾਲੇ ਹੋ ਗਿਆ ਹੈ : ਹੁਸੈਨ

08/13/2018 7:24:35 PM

ਲੰਡਨ : ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਦੂਜੇ ਟੈਸਟ 'ਚ ਭਾਰਤ ਦੀ ਸ਼ਰਮਨਾਕ ਹਾਰ ਦੇ ਬਾਅਦ ਭਾਰਤੀ ਟੀਮ 'ਚ ਲੜਾਈ ਦੀ ਕਮੀ ਕਰਦੇ ਹੋਏ ਕਿਹਾ ਕਿ ਹੁਣ ਇਹ ਮਰਦਾਂ ਅਤੇ ਬੱਚਿਆਂ ਵਿਚਾਲੇ ਮੁਕਾਬਲਾ ਹੋ ਗਿਆ ਹੈ। ਭਾਰਤ ਨੂੰ ਖਰਾਬ ਮੌਸਮ ਕਾਰਨ ਚੌਥੇ ਟੈਸਟ 'ਚ ਇਕ ਪਾਰੀ ਅਕੇ 159 ਦੌੜਾਂ ਨਾਲ ਹਾਰ ਝਲਣੀ ਪਈ ਸੀ। ਪਹਿਲੇ ਟੈਸਟ 'ਚ ਇੰਗਲੈਂਡ ਨੇ ਉਸ ਨੂੰ 31 ਦੌੜਾਂ ਨਾਲ ਹਰਾਇਆ ਸੀ ਹੁਸੈਨ ਸਪੋਰਟਸ ਚੈਨਲ ਨੂੰ ਕਿਹਾ, '' ਇੰਗਲੈਂਡ ਇਨਾਂ ਹਾਲਾਤਾਂ 'ਚ ਦੁਨੀਆ ਦੀ ਸਰਵਸ਼੍ਰੇਸ਼ਠ ਟੀਮ ਹੈ ਪਰ ਨਜ਼ਰਾਂ ਭਾਰਤ 'ਤੇ ਹੋਣਗੀਆਂ। ਉਸ ਦੀ ਗੱਡੀ ਪਟਰੀ ਤੋਂ ਪੂਰੀ ਤਰ੍ਹਾਂ ਉਤਰ ਚੁੱਕੀ ਹੈ।
Image result for ind vs eng
ਹੁਸੈਨ ਨੇ ਕਿਹਾ, '' ਭਾਰਤ ਦੁਨੀਆ ਦੀ ਨੰਬਰ ਇਕ ਟੀਮ ਹੈ ਅਤੇ ਇਹ ਸੀਰੀਜ਼ ਰੋਮਾਂਚਕ ਰਹਿਣੀ ਚਾਹੀਦੀ ਸੀ। ਇਸ ਸਮੇਂ ਇਹ ਮਰਦਾਂ ਅਤੇ ਬੱਚਿਆਂ ਦਾ ਮੁਕਾਬਲਾ ਬਣ ਗਿਆ ਹੈ। ਭਾਰਤ ਦਾ ਗ੍ਰਾਫ ਗਲਤ ਦਿਸ਼ਾ 'ਚ ਜਾ ਰਿਹਾ ਹੈ। ਭਾਰਤੀ ਟੀਮ ਪਿਛਲੀ ਤਿਨ ਪਾਰੀਆਂ 'ਚ 162, 107,  ਦੌੜਾਂ 'ਤੇ ਆਊਟ ਹੋ ਗਈ। ਐਜਬੈਸਟਨ ਟੈਸਟ ਉਹ ਕਾਫੀ ਦੌੜ 'ਚ ਸਨ ਪਰ ਕੋਹਲੀ ਦੇ ਲੱਕ ਦੀ ਸੱਟ ਕਾਫੀ ਚਿੰਤਾ ਦਾ ਵਿਸ਼ਾ ਹੈ। ਅਸ਼ਵਿਨ ਦੀ ਉਂਗਲੀ ਵੀ ਜ਼ਖਮੀ ਹੈ। ਭਾਰਤ ਦੇ ਬਾਕੀ ਬੱਲੇਬਾਜ਼ ਵੀ ਨਾਕਾਮ ਰਹੇ ਹਨ। ਡ੍ਰੈਸਿੰਗ ਰੂਮ 'ਚ ਕੁਝ ਚੰਗੇ ਕ੍ਰਿਕਟਰ ਹਨ ਜਿਨ੍ਹਾਂ ਨੂੰ ਭਾਰਤ ਨੂੰ ਮੁਸ਼ਕਲ ਸਮੇਂ 'ਚ ਕੱਢਣਾ ਚਾਹੀਦਾ ਹੈ।

Image result for ind vs eng


Related News