ਹੁਣ ਕ੍ਰਿਕਟ ਦੇ ਮੈਦਾਨ ''ਚ ਐਟੀਟਿਊਟ ਦਿਖਾਉਣਾ ਪੈਂ ਸਕਦਾ ਹੈ ਭਾਰੀ

06/24/2017 8:05:02 PM


ਨਵੀਂ ਦਿੱਲੀ— ਕ੍ਰਿਕਟ ਮੈਦਾਨ 'ਤੇ ਅੰਪਇਰਾ ਨੂੰ ਅਕਸਰ ਹੀ ਖਿਡਾਰੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਦਾ ਹੈ। ਪਰ ਹੁਣ ਅੰਪਾਇਰਾਂ ਦੇ ਫੈਸਲੇ ਤੋਂ ਅਸਹਿਮਤ ਹੋਣ ਤੋਂ ਬਾਅਦ ਖਿਡਾਰੀਆਂ ਲਈ ਅੰਪਾਇਰ ਨਾਲ ਬਦਸਲੂਕੀ ਕਰਨੀ ਮਹਿੰਗੀ ਪੈ ਸਕਦੀ ਹੈ। ਆਈ. ਸੀ. ਸੀ. ਨੇ ਫੁੱਟਬਾਲ ਦੀ ਖੇਡ ਦੀ ਤਰ੍ਹਾਂ ਕ੍ਰਿਕਟ 'ਚ ਵੀ ਅੰਪਾਇਰਾਂ ਨੂੰ ਨਵੀਂ ਤਕਨੀਕ ਦੇ ਦਿੱਤੀ ਹੈ ਅਤੇ ਹੁ  ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਕ ਮੈਦਾਨ 'ਤੇ ਅੰਪਾਇਰ ਨੂੰ ਅਧਿਕਾਰ ਹੋਵੇਗਾ ਕਿ ਉਹ ਹੁਣ ਉਸ ਦੇ ਨਾਲ ਬਦਸਲੂਕੀ ਕਰਨ ਵਾਲੇ ਖਿਡਾਰੀ ਨੂੰ ਮੈਦਾਨ ਤੋਂ ਵਾਪਸ ਭੇਜ ਸਕਦੇ ਹਨ। 
ਅਨਿਲ ਕੁੰਬਲੇ ਦੀ ਪ੍ਰਧਾਨਗੀ ਵਾਲੀ ਆਈ. ਸੀ. ਸੀ. ਦੀ ਕਮੇਟੀ ਨੇ ਖੇਡ 'ਚ ਬਦਲਾਅ ਲਈ ਕਈ ਨਿਯਮਾਂ ਨੂੰ ਮੰਜੂਰੀ ਦਿੱਤੀ ਹੈ। ਹੁਣ ਟੀ-20 ਕ੍ਰਿਕਟ 'ਚ ਵੀ ਅੰਪਾਇਰ ਦੇ ਫੈਸਲੇ ਖਿਲਾਫ ਡਿਸੀਜਨ ਰਿਵਊ ਸਿਸਟਮ, ਡੀ.ਆਰ.ਐੱਸ. ਦਾ ਇਸਤੇਮਾਲ ਕੀਤਾ ਜਾ ਸਕਗੇ। ਇਸ ਤੋਂ ਇਲਾਵਾ ਜੇਕਰ ਪਗਬਾ 'ਤੇ ਡੀ. ਆਰ. ਐੱਸ ਕਿਸੇ ਟੀਮ ਖਿਲਾਫ, ਅੰਪਾਇਰ ਦੇ ਅਸਲ ਫੈਸਲੇ ਦੇ ਪੱਖ 'ਚ ਜਾਂਦਾ ਹੈ ਤਾਂ ਉਸ ਟੀਮ ਦਾ ਰਿਵਊ ਬਰਕਰਾਰ ਰਹੇਗਾ।
ਇਸ ਤੋਂ ਇਲਾਵਾ ਹੁਣ ਬੱਲੇ ਦੀ ਗਹਰਾਈ ਅਤੇ ਕੋਰ ਨੂੰ ਆਈ. ਸੀ. ਸੀ. ਦੇ ਮੁਤਾਬਕ ਹੀ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਬੱਲੇਬਾਜ਼ ਦਾ ਬੱਲੇਬਾਜ਼ ਦਾ ਬੱਲਾ ਰਨਿੰਗ ਕਰਦੇ ਹੋਏ ਜਾ ਛਾਲ ਮਰਦੇ ਹੋਏ ਕ੍ਰੀਜ਼ ਅੰਦਰ ਹੈ ਪਰ ਬੱਲਾ ਚੁੱਕਿਆ ਹੋਇਆ ਹੈ ਤਾਂ ਉਸ ਨੂੰ ਆਊਟ ਨਹੀਂ ਦਿੱਤਾ ਜਾਵੇਗਾ। ਆਈ. ਸੀ. ਸੀ. ਦੇ ਇਹ ਸਾਰੇ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ।