ਹੁਣ ਇਕ ਤੋਂ ਜ਼ਿਆਦਾ ਦੇਸ਼ਾਂ ’ਚ ਹੋ ਸਕੇਗਾ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ

02/26/2020 7:37:17 PM

ਨਵੀਂ ਦਿੱਲੀ : ਭਾਰਤ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚੋਂ ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਨੂੰ ਵਾਪਸ ਲਿਆ ਕੇ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ ਅਤੇ ਭਵਿੱਖ ਵਿਚ ਇਕ ਰਾਸ਼ਟਰਮੰਡਲ ਖੇਡਾਂ ਦਾ ਇਕ ਤੋਂ ਜ਼ਿਆਦਾ ਦੇਸ਼ਾਂ ਵਿਚ ਇਕੱਠਿਆਂ ਆਯੋਜਨ ਕੀਤਾ ਜਾ ਸਕੇਗਾ। ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਆਯੋਜਕਾਂ ਨੇ ਬਾਹਰ ਦਾ ਰਸਤਾ ਦਿਖਾ ਦਿਤਾ ਸੀ ਪਰ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਆਪਣੇ ਯਤਨਾਂ ਨਾਲ ਨਾ ਸਿਰਫ ਨਿਸ਼ਾਨੇਬਾਜ਼ੀ ਨੂੰ ਬਲਕਿ ਤੀਰਅੰਦਾਜ਼ੀ ਨੂੰ ਵੀ ਰਾਸ਼ਟਰਮੰਡਲ ਖੇਡਾਂ ਵਿਚ ਵਾਪਸ ਲਿਆਂਦਾ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਹੁਣ ਭਾਰਤੀ ਸ਼ਹਿਰ ਚੰਡੀਗੜ੍ਹ ਜਨਵਰੀ 2022 ਵਿਚ ਕਰੇਗਾ।

ਐੱਨ. ਆਰ. ਏ. ਆਈ. ਦੇ ਪ੍ਰਧਾਨ ਰਣਇੰਦਰ ਨੇ ਕਿਹਾ ਕਿ ਇਹ ਇਕ ਹੈਰਾਨੀਜਨਕ ਪਹਿਲ ਹੈ। ਇਸ ਨਾਲ ਭਵਿੱਖ ਦੇ ਖੇਡ ਆਯੋਜਨਾਂ ਨੂੰ ਨਵੀਂ ਦਿਸ਼ਾ ਮਿਲੇਗੀ। ਰਾਸ਼ਟਰਮੰਡਲ ਖੇਡਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਹੁਣ ਤੱਕ 8-10 ਦੇਸ਼ਾਂ ਨੇ ਹੀ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ ਅਤੇ 78 ਮੈੈਂਬਰ ਦੇਸ਼ਾਂ ਵਿਚੋਂ ਜ਼ਿਆਦਾਤਰ ਦੇਸ਼ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਿਚ ਸਮਰੱਥ ਨਹੀਂ ਹਨ ਪਰ ਸਾਡੀ ਇਸ ਪਹਿਲ ਨਾਲ ਮੇਜ਼ਬਾਨੀ ਨੂੰ ਨਵÄ ਦਿਸ਼ਾ ਮਿਲ ਸਕਦੀ ਹੈ। ਭਵਿੱਖ ਵਿਚ ਇਸ ਤਰ੍ਹਾਂ ਹੋ ਸਕਦਾ ਹੈ ਕਿ ਇਕ ਤੋਂ ਜ਼ਿਆਦਾ ਦੇਸ਼ ਇਕ ਰਾਸ਼ਟਰਮੰਡਲ ਖੇਡਾਂ ਦੀ ਇਕੱਠਿਆਂ ਮੇਜ਼ਬਾਨੀ ਕਰ ਸਕਣ।