ਹੁਣ ਬਿਗ ਬੈਸ਼ ਲੀਗ 'ਚ ਵੀ ਚੱਲੇਗੀ ਇਸ ਗੇਂਦਬਾਜ਼ ਦੀ 'ਅਫਗਾਨੀ ਫਿਰਕੀ'

09/14/2017 2:11:15 PM

ਨਵੀਂ ਦਿੱਲੀ— ਅਫਗਾਨਿਸਤਾਨ ਦੇ ਚਮਤਕਾਰੀ ਗੇਂਦਬਾਜ਼ ਆਸਟਰੇਲੀਆਈ ਟੀ-20 ਬਿਗ ਬੈਸ਼ ਲੀਗ ਵਿਚ ਖੇਡਣਗੇ। 19 ਸਾਲ ਦੇ ਹੋਣ ਜਾ ਰਹੇ ਲੈੱਗ ਸਪਿਨਰ ਰਾਸ਼ਿਦ ਇਸ ਸਾਲ ਐਡੀਲੇਡ ਸਟਰਾਈਕਰਸ ਵੱਲ ਖੇਡ ਦੇ ਨਜ਼ਰ ਆਉਣਗੇ। ਰਾਸ਼ਿਦ ਨੂੰ ਟੀਮ ਵਿਚ ਸ਼ਾਮਲ ਕੀਤੇ ਜਾਣ ਨਾਲ ਐਡੀਲੇਡ ਸਟਰਾਈਕਰਸ ਦੇ ਕੋਚ ਜੇਸਨ ਗਿਲੇਸਪੀ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਰਾਸ਼ਿਦ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਿਵਧਤਾ ਭਰੀ ਗੇਂਦਬਾਜੀ ਨਾਲ ਬੱਲੇਬਾਜ਼ਾਂ ਨੂੰ ਭਰਮਾਉਣ ਵਿਚ ਇਸ ਅਫਗਾਨੀ ਸਪਿਨਰ ਦਾ ਜਵਾਬ ਨਹੀਂ। ਰਾਸ਼ਿਦ ਖਾਨ 2017 ਵਿਚ ਹੀ ਇਤਿਹਾਸ ਰਚਦੇ ਹੋਏ ਇੰਡੀਅਨ ਪ੍ਰੀਮਿਅਰ ਲੀਗ (ਆਈ.ਪੀ.ਐਲ.) ਵਿਚ ਖੇਡਣ ਵਾਲੇ ਅਫਗਾਨਿਸਤਾਨ ਦੇ ਪਹਿਲੇ ਕ੍ਰਿਕਟਰ ਬਣੇ ਸਨ। ਸਨਰਾਈਜਰਸ ਹੈਦਰਾਬਾਦ ਨੇ ਉਨ੍ਹਾਂ ਨੂੰ 30 ਲੱਖ ਰੁਪਏ ਵਿਚ ਖਰੀਦਿਆ ਸੀ। ਰਾਸ਼ਿਦ ਨੇ ਆਈ.ਪੀ.ਐਲ. ਦੇ 14 ਮੈਚਾਂ ਵਿਚ 17 ਵਿਕਟਾਂ ਝਟਕਾਈਆਂ ਸਨ।
ਰਾਸ਼ਿਦ ਕੈਰੇਬੀਅਨ ਪ੍ਰੀਮੀਅਰ ਲੀਗ (CPL)-2017 ਵਿਚ ਗੁਯਾਨਾ ਐਮੇਜਾਨ ਵਾਰੀਅਰਸ ਵੱਲੋਂ ਖੇਡੇ। ਉਹ ਇਸ ਲੀਗ ਵਿਚ ਹੈਟਰਿਕ ਬਣਾਉਣ ਵਾਲੇ ਪਹਿਲੇ ਗੇਂਦਬਾਜ਼ ਬਣੇ।
ਹਾਲ ਹੀ ਵਿਚ ਰਾਸ਼ਿਦ ਖਾਨ ਦੇ ਨਾਮ ਇਕ ਹੋਰ ਉਪਲਬਧੀ ਜੁੜ ਗਈ ਹੈ। ਰਾਸ਼ਿਦ ਤੀਸਰੇ ਸਭ ਤੋਂ ਘੱਟ ਉਮਰ ਦੇ ਟੀ-20 ਕਪਤਾਨ ਬਣ ਗਏ ਹਨ। 18 ਸਾਲ 357 ਦਿਨ ਦੀ ਉਮਰ ਵਿਚ ਰਾਸ਼ਿਦ ਨੇ ਅਫਗਾਨ ਸ਼ਾਪੇਜਾ ਕ੍ਰਿਕਟ ਲੀਗ (SCL) ਦੀ ਟੀਮ ਬੰਦੇ ਅਮੀਰ ਡਰੈਗੰਸ ਟੀਮ ਦੀ ਕਪਤਾਨੀ ਸੰਭਾਭੀ ਹੈ।


ਆਪਣੀ ਸਟੀਕ ਗੁਗਲੀ ਨਾਲ ਪਛਾਣ ਬਣਾਉਣ ਵਾਲੇ ਰਾਸ਼ਿਦ ਖਾਨ ਨੇ 2015 ਵਿਚ ਟੀ-20 ਕੌਮਾਂਤਰੀ ਅਤੇ ਵਨਡੇ ਕੌਮਾਂਤਰੀ ਵਿਚ ਡੈਬਿਊ ਕੀਤਾ ਸੀ। ਉਸ ਸਮੇਂ ਉਹ 17 ਸਾਲ ਦੇ ਸਨ। ਰਾਸ਼ਿਦ ਨੇ 29 ਵਨਡੇ ਵਿਚ ਹੁਣ ਤੱਕ 63 ਵਿਕਟਾਂ ਅਤੇ 27 ਟੀ-20 ਕੌਮਾਂਤਰੀ ਮੈਚਾਂ ਵਿਚ 27 ਵਿਕਟਾਂ ਕੱਢੀਆਂ ਹਨ। ਉਨ੍ਹਾਂ ਨੇ ਜੂਨ ਵੈਸਟਇੰਡੀਜ ਖਿਲਾਫ 18 ਦੌੜਾਂ ਦੇ ਕੇ 7 ਵਿਕਟਾਂ ਝਟਕਾਈਆਂ ਸਨ। ਉਨ੍ਹਾਂ ਦਾ ਇਹ ਪ੍ਰਦਰਸ਼ਨ ਵਨਡੇ ਇਤਿਹਾਸ ਦੀ ਚੌਥੀ ਸਬ ਤੋਂ ਵਧੀਆ ਗੇਂਦਬਾਜੀ ਹੈ।