ਨੋਵਾਕ ਜੋਕੋਵਿਚ ਨੇ ਕੀਤਾ ਇਸ ਵੱਡੇ ਟੂਰਨਾਮੈਂਟ ''ਚ ਖੇਡਣ ਦਾ ਫੈਸਲਾ

08/14/2020 11:43:34 PM

ਬੇਲਗ੍ਰੇਡ- ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਪੁਸ਼ਟੀ ਕੀਤੀ ਹੈ ਕਿ ਉਹ ਯੂ. ਐੱਸ. ਓਪਨ 'ਚ ਹਿੱਸਾ ਲਵੇਗਾ, ਜੋ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਖੇਡ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਬਾਅਦ ਪਹਿਲਾ ਗ੍ਰੈਂਡ ਸਲੈਮ ਟੂਰਨਾਮੈਂਟ ਹੈ। ਜੋਕੋਵਿਚ ਨੇ ਟਵੀਟ ਕੀਤਾ- ਮੈਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਇਸ ਸਾਲ ਸਿਨਟ ਟੈਨਿਸ ਤੇ ਯੂ. ਐੱਸ. ਓਪਨ 'ਚ ਹਿੱਸਾ ਲਵਾਂਗਾ। 17 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਕਿਹਾ ਕਿ ਕਈ ਰੁਕਾਵਟਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਸੀ ਪਰ ਕਈ ਵਾਰ ਮੁਕਾਬਲੇ ਦੀ ਸੰਭਾਵਨਾ ਨੇ ਮੈਨੂੰ ਅਸਲ 'ਚ ਉਤਸ਼ਾਹਿਤ ਕਰ ਦਿੱਤਾ।


ਯੂ. ਐੱਸ. ਓਪਨ 31 ਅਗਸਤ ਨੂੰ ਨਿਊਯਾਰਕ 'ਚ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਵੇਗਾ। ਇਸ ਤੋਂ ਪਹਿਲਾਂ, ਪਹਿਲੇ ਚੈਂਪੀਅਨ ਰਾਫੇਲ ਨਡਾਲ ਨੇ ਕੋਵਿਡ-19 ਮਹਾਮਾਰੀ 'ਤੇ ਚਿੰਤਾਵਾਂ ਦੇ ਦੌਰਾਨ ਯੂ. ਐੱਸ. ਓਪਨ ਤੋਂ ਖੁਦ ਨੂੰ ਹਟਾ ਲਿਆ ਸੀ। ਨਡਾਲ ਨੇ ਟਵਿੱਟਰ 'ਤੇ ਕਿਹਾ ਕਿ ਕਈ ਵਿਚਾਰਾਂ ਤੋਂ ਬਾਅਦ ਮੈਂ ਇਸ ਸਾਲ ਯੂ. ਐੱਸ. ਓਪਨ 'ਚ ਨਹੀਂ ਖੇਡਣ ਦਾ ਫੈਸਲਾ ਕੀਤਾ।


Gurdeep Singh

Content Editor

Related News