ਜੋਕੋਵਿਚ ਏ. ਟੀ. ਪੀ ਸਿਨਸਿਨਾਟੀ ਓਪਨ ਦੇ ਸੈਮੀਫਾਈਨਲ ''ਚ ਪੁੱਜੇ

08/17/2019 10:51:54 AM

ਸਪੋਰਸਟ ਡੈਸਕ— 16 ਵਾਰ ਦੇ ਗਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਕੂਹਣੀ 'ਚ ਤਕਲੀਫ ਦੇ ਬਾਵਜੂਦ ਲੁਕਾਸ ਪਾਉਲੀ 'ਤੇ 7-6,6-1 ਦੀ ਜਿੱਤ ਨਾਲ ਏ. ਟੀ. ਪੀ. ਸਿਨਸਿਨਾਟੀ ਓਪਨ ਦੇ ਸੈਮੀਫਾਈਨਲ 'ਚ ਦਾਖਲ ਕੀਤਾ। ਹੁਣ ਫਾਈਨਲ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਦਾ ਸਾਹਮਣਾ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਹੋਵੇਗਾ। ਮੇਦਵੇਦੇਵ ਨੇ ਅਮਵਤਨੀ ਆਂਦਰੇ ਰੂਬਲੇਵ ਨੂੰ 6-2,6-3 ਨਾਲ ਹਾਰ ਦਿੱਤੀ ਜਿਨ੍ਹਾਂ ਨੇ ਇਸ ਹਫਤੇ ਰੋਜਰ ਫੈਡਰਰ ਨੂੰ ਹਰਾਇਆ ਸੀ।
ਫ਼ਰਾਂਸ ਦੇ ਰਿਚਰਡ ਗਾਸਕੇਟ ਨੇ ਛੇ ਸਾਲਾਂ 'ਚ ਮਾਸਟਰਸ 1000 ਦੇ ਕੁਆਰਟਰ ਫਾਈਨਲ 'ਚ ਪਹਿਲੀ ਜਿੱਤ ਹਾਸਲ ਕੀਤੀ, ਉਨ੍ਹਾਂ ਨੇ 2013 'ਚ ਮਿਆਮੀ 'ਚ ਮਾਸਟਰਸ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ ਸੀ। ਗਾਸਕੇਟ ਹੁਣ ਫਾਈਨਲ 'ਚ ਜਗ੍ਹਾ ਬਣਾਉਣ ਲਈ 16ਵੇਂ ਦਰਜੇ ਦੇ ਡੇਵਿਡ ਗੋਫਿਨ ਨਾਲ ਭਿੜਣਗੇ।

ਜੋਕੋਵਿਚ ਨੂੰ ਮੈਚ ਦੇ ਦੌਰਾਨ ਕੂਹਣੀ 'ਚ ਤਕਲੀਫ ਹੋਈ ਪਰ ਉਨ੍ਹਾਂ ਨੇ ਆਰਾਮ ਨਾਲ ਜਿੱਤ ਹਾਸਲ ਕੀਤੀ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਮੈਂ ਮੈਚ ਖਤਮ ਕਰਨ 'ਚ ਸਫਲ ਰਿਹਾ , ਹਾਲਾਂਕਿ ਮੇਰੀ ਕੂਹਣੀ 'ਚ ਥੋੜ੍ਹੀ ਸਮੱਸਿਆ ਹੋ ਰਹੀ ਸੀ ਪਰ ਇਹ ਜਲਦ ਠੀਕ ਹੋ ਜਾਵੇਗੀ।