ਜੋਕੋਵਿਚ ਤੀਜੇ ਦੌਰ ''ਚ, ਜਵੇਰੇਵ ਬਾਹਰ

08/16/2018 12:07:40 PM

ਸਿਨਸਿਨਾਟੀ— ਢਿੱਡ ਦੀ ਗੜਬੜ ਨਾਲ ਜੂਝਣ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਐਡ੍ਰੀਅਨ ਮਾਨਾਰਿਨੋ ਨੂੰ ਹਰਾ ਕੇ ਸਿਨਸਿਨਾਟੀ ਮਾਸਟਰਸ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਜਦਕਿ ਮਹਿਲਾ ਵਰਗ 'ਚ ਪਿਛਲੀ ਚੈਂਪੀਅਨ ਮੁਗੁਰੂਜਾ ਹਾਰ ਕੇ ਬਾਹਰ ਹੋ ਗਈ ਹੈ। ਵਿੰਬਲਡਨ ਚੈਂਪੀਅਨ ਜੋਕੋਵਿਚ ਨੇ ਫਰਾਂਸ ਦੇ ਆਪਣੇ ਵਿਰੋਧੀ ਨੂੰ 4-6, 6-2, 6-1 ਨਲ ਹਰਾਇਆ। ਦੋ ਸਾਲ ਪਹਿਲਾਂ ਖਿਤਾਬ ਜਿੱਤਣ ਵਾਲੇ ਮਾਰਿਨ ਸਿਲਿਚ ਨੇ ਰੋਮਾਨੀਆ ਦੇ ਮਾਰੀਅਸ ਕੋਪਿਲ ਨੂੰ 6-7, 6-4, 6-4 ਨਾਲ ਹਰਾਇਆ। ਜਦਕਿ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਨੂੰ ਨੀਦਰਲੈਂਡ ਦੇ ਰਾਬਿਨ ਹਾਸੇ ਨੇ 6-7, 6-4, 7-5 ਨਾਲ ਹਰਾਇਆ।

ਵਿੰਬਲਡਨ ਉਪ ਜੇਤੂ ਕੇਵਿਨ ਐਂਡਰਸਨ ਨੇ ਜੇਰੇਮੀ ਚਾਰਡੀ ਨੂੰ 7-6, 6-2 ਨਾਲ ਹਰਾਇਆ ਜਦਕਿ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਟਿਊਨੀਸ਼ੀਆ ਦੇ ਮਾਲੇਕ ਜਾਜਿਰੀ ਨੂੰ 6-3, 7-5 ਨਾਲ ਹਰਾਇਆ। ਬੈਲਜੀਅਮ ਦੇ 11ਵਾਂ ਦਰਜਾ ਪ੍ਰਾਪਤ ਡੇਵਿਡ ਗੋਫਿਨ ਨੇ ਫਰਾਂਸ ਦੇ ਬੇਨੋਈਤ ਪੇਈਰੇ ਨੂੰ 5-7, 6-4, 6-2  ਨਾਲ ਹਰਾਇਆ। ਅਮਰੀਕਨ ਓਪਨ ਚੈਂਪੀਅਨ ਸਲੋਏਨੇ ਸਟੀਫੇਂਸ ਨੇ ਜਰਮਨ ਕੁਆਲੀਫਾਇਰ ਤਤਜਾਨਾ ਮਾਰੀਆ ਨੂੰ 6-3, 6-2 ਨਾਲ ਹਰਾਇਆ। ਬੇਲਾਰੂਸ ਦੀ ਅਰੀਆਨਾ ਸਬਾਲੇਂਕਾ ਨੇ ਨੌਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨੂੰ 2-6, 6-3, 7-5 ਨਾਲ ਹਰਾਇਆ।