ਜੋਕੋਵਿਚ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਨੂੰ ਲੈ ਕੇ ਸ਼ਸ਼ੋਪੰਜ ’ਚ

07/12/2021 1:56:48 PM

ਵਿੰਬਲਡਨ– ਨੋਵਾਕ ਜੋਕੋਵਿਚ ਦੇ ਕੋਲ ‘ਗੋਲਡਨ ਸਲੈਮ’ ਪੂਰਾ ਕਰਨ ਦਾ ਚੰਗਾ ਮੌਕਾ ਹੈ ਪਰ ਇਹ ਸਟਾਰ ਟੈਨਿਸ ਖਿਡਾਰੀ ਟੋਕੀਓ ਓਲੰਪਿਕ ’ਚ ਖੇਡਣ ਦਾ ਪੱਕਾ ਫ਼ੈਸਲਾ ਨਹੀਂ ਕਰ ਸਕਿਆ ਹੈ। ਦਰਸ਼ਕਾਂ ਦੀ ਗ਼ੈਰ ਮੌਜੂਦਗੀ ਤੇ ਟੋਕੀਓ ’ਚ ਕੋਰੋਨਾ ਵਾਇਰਸ ਨਾਲ ਜੁੜੀਆਂ ਕਈ ਪਾਬੰਦੀਆਂ ਨੂੰ ਦੇਖਦੇ ਹੋਏ ਜੋਕੋਵਿਚ ਜਾਪਾਨ ਦੀ ਯਾਤਰਾ ਕਰਨ ਨੂੰ ਲੈ ਕੇ ਦੁਬਿਧਾ ਦੀ ਸਥਿਤੀ ’ਚ ਹਨ।

ਜੋਕੋਵਿਚ ਨੇ ਐਤਵਾਰ ਨੂੰ ਵਿੰਬਲਡਨ ਖ਼ਿਤਾਬ ਜਿੱਤਣ ਦੇ ਬਾਅਦ ਕਿਹਾ, ‘‘ਮੈਨੂੰ ਇਸ ਬਾਰੇ ’ਚ ਸੋਚਣਾ ਹੋਵੇਗਾ। ਮੇਰੀ ਯੋਜਨਾ ਸ਼ੁਰੂ ਤੋਂ ਹੀ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਦੀ ਸੀ ਪਰ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਮੈਂ ਕੁਝ ਤੈਅ ਨਹੀਂ  ਕਰ ਪਾ ਰਿਹਾ ਹਾਂ। ਪਿਛਲੇ ਦੋ ਤਿੰਨ ਦਿਨਾਂ ਤੋਂ ਮੈਂ ਜੋ ਕੁਝ ਸੁਣਿਆ ਉਸ ਨਾਲ ਇਹ 50-50 ਜਿਹੀ ਸਥਿਤੀ ਹੈ।’’ ਜੋਕੋਵਿਚ ਪ੍ਰਸ਼ੰਸਕਾਂ ਦੀ ਗ਼ੈਰ ਮੌਜੂਦਗੀ ਨਾਲ ਵੀ ਨਿਰਾਸ਼ ਹਨ। ਜ਼ਿਕਰਯੋਗ ਹੈ ਕਿ ਰਾਫੇਲ ਨਡਾਲ ਪਹਿਲਾਂ ਹੀ ਫ਼ੈਸਲਾ ਕਰ ਚੁੱਕੇ ਹਨ ਕਿ ਉਹ ਟੋਕੀਓ ਓਲੰਪਿਕ ’ਚ ਹਿੱਸਾ ਨਹੀਂ ਲੈਣਗੇ ਜਦਕਿ ਰੋਜਰ ਫ਼ੈਡਰਰ ਨੇ ਵੀ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ ਹੈ।

Tarsem Singh

This news is Content Editor Tarsem Singh