ਜੋਕੋਵਿਚ ਦੁਬਈ ਸੈਮੀਫਾਈਨਲ ’ਚ ਮੋਨਫਿਲਸ ਨਾਲ ਭਿੜਨਗੇ

02/28/2020 2:43:14 PM

ਦੁਬਈ— ਨੋਵਾਕ ਜੋਕੋਵਿਚ ਨੇ ਕਾਰੇਨ ਕਾਚਨੋਵ ਨੂੰ ਸਿੱਧੇ ਸੈੱਟਾਂ ’ਚ 6-2, 6-2 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰਨ ਦੇ ਨਾਲ ਯਕੀਨੀ ਕੀਤਾ ਕਿ ਅਜੇ ਉਸ ਦੀ ਨੰਬਰ ਵਨ ਰੈਂਕਿੰਗ ਬਰਕਰਾਰ ਰਹੇਗੀ। ਜੋਕੋਵਿਚ ਨੇ 2020 ਦੇ ਆਪਣੇ ਰਿਕਾਰਡ ਨੂੰ 16-0 ’ਤੇ ਪਹੁੰਚਾ ਦਿੱਤਾ। 

ਉਹ ਸੈਮੀਫਾਈਨਲ ’ਚ ਗੇਲ ਮੋਨਫਿਲਸ ਨਾਲ ਭਿੜਨਗੇ ਜਿਨ੍ਹਾਂ ਦੇ ਖਿਲਾਫ ਉਨ੍ਹਾਂ ਦਾ ਰਿਕਾਰਡ 16-0 ਹੈ। ਮੋਨਫਿਲਸ ਵੀ ਹਾਲਾਂਕਿ ਚੰਗੀ ਫਾਰਮ ’ਚ ਚਲ ਰਹੇ ਹਨ ਅਤੇ ਉਨ੍ਹਾਂ ਨੇ ਪਿਛਲੇ 12 ਮੈਚ ਜਿੱਤੇ ਹਨ। ਉਨ੍ਹਾਂ ਨੇ ਫਰਾਂਸ ਦੇ ਰਿਚਰਡ ਗਾਸਕੇਟ ਨੂੰ 6-3, 6-3 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਸਟੇਫਨੋਸ ਸਿਟਸਿਪਾਸ ਨੇ ਯਾਨ ਲੇਨਾਰਡ ਸਟ੍ਰਫ ਖਿਲਾਫ ਪਹਿਲਾ ਸੈੱਟ ਗੁਆਉਣ ਦੇ ਬਾਅਦ 4-6, 6-4, 6-4 ਨਲ ਜਿੱਤ ਦਰਜ ਕੀਤੀ। ਉਨ੍ਹਾਂ ਦਾ ਅਗਲਾ ਮੁਕਾਬਲਾ ਹੁਣ ਬਿ੍ਰਟੇਨ ਦੇ ਡੇਨੀਅਲ ਇਵਾਨਸ ਨਾਲ ਹੋਵੇਗਾ ਜਿਨ੍ਹਾਂ ਨੇ ਨੰਬਰ 6 ਆਂਦਰੇ ਰੂਬਵੇਲ ਨੂੰ 6-2, 7-6 (9) ਨਾਲ ਹਰਾਇਆ।

Tarsem Singh

This news is Content Editor Tarsem Singh