ਜੋਕੋਵਿਚ ਤੇ ਨਡਾਲ AUS ’ਚ ਦੂਜੇ ATP ’ਚ ਵਾਪਸੀ ਲਈ ਤਿਆਰ

01/05/2021 2:00:55 PM

ਸਪੋਰਟਸ ਡੈਸਕ— ਏ. ਟੀ. ਪੀ. ਕੱਪ ਦੇ ਚੈਂਪੀਅਨ ਨੋਵਾਕ ਜੋਕੋਵਿਚ ਤੇ ਉਪ ਜੇਤੂ ਰਾਫ਼ੇਲ ਨਡਾਲ ਇਕ ਫ਼ਰਵਰੀ ਤੋਂ ਸ਼ੁਰੂ ਹੋਣ ਵਾਲੀ ਪੁਰਸ਼ ਟੀਮ ਟੈਨਿਸ ਪ੍ਰਤੀਯੋਗਿਤਾ ’ਚ ਵਾਪਸੀ ਲਈ ਤਿਆਰ ਹਨ ਪਰ ਫ਼ਾਰਮੈਟ ’ਚ ਬਦਲਾਅ ਕਾਰਨ ਅਮਰੀਕੀ ਟੀਮ ਇਸ ’ਚ ਹਿੱਸਾ ਨਹੀਂ ਲਵੇਗੀ।
ਇਹ ਵੀ ਪੜ੍ਹੋ : IPL ਮੈਚਾਂ ’ਤੇ ਸੱਟਾ ਲਗਾਉਣਾ ਚਾਹੁੰਦੀ ਸੀ ਨਰਸ, ਖਿਡਾਰੀ ਨਾਲ ਦੋਸਤੀ ਕਰਕੇ ਮੰਗੀ ਗੁਪਤ ਜਾਣਕਾਰੀ

ਪਹਿਲਾ ਏ. ਟੀ. ਪੀ. ਕੱਪ ਪਿਛਲੇ ਸਾਲ ਖੇਡਿਆ ਗਿਆ ਸੀ ਜਿਸ ’ਚ 24 ਟੀਮਾਂ ਨੇ ਹਿੱਸਾ ਲਿਆ ਸੀ। ਇਹ ਟੂਰਨਾਮੈਂਟ ਆਸਟਰੇਲੀਆ ਦੇ ਤਿੰਨ ਸ਼ਹਿਰਾਂ ’ਚ ਖੇਡਿਆ ਗਿਆ ਤੇ ਸਿਡਨੀ ’ਚ ਖੇਡੇ ਗਏ ਫ਼ਾਈਨਲ ’ਚ ਜੋਕੋਵਿਚ ਦੀ ਸਰਬੀਆਈ ਟੀਮ ਨੇ ਨਡਾਲ ਦੀ ਸਪੈਨਿਸ਼ ਟੀਮ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਵਾਰ ਇਹ ਪ੍ਰਤੀਯੋਗਿਤਾ ਇਕ ਤੋਂ ਪੰਜ ਫ਼ਰਵਰੀ ਦੇ ਵਿਚਾਲੇ ਆਯੋਜਿਤ ਕੀਤੀ ਜਾਵੇਗੀ ਜਿਸ ’ਚ 12 ਟੀਮਾਂ ਹਿੱਸਾ ਲੈਣਗੀਆਂ। 
ਇਹ ਵੀ ਪੜ੍ਹੋ : IND vs AUS : ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਟੈਸਟ ਸੀਰੀਜ਼ ਤੋਂ ਬਾਹਰ ਹੋਏ ਕੇ. ਐੱਲ. ਰਾਹੁਲ

ਕੋਵਿਡ-19 ਮਹਾਮਾਰੀ ਕਾਰਨ ਇਸ ਵਾਰ ਪੂਰੀ ਪ੍ਰਤੀਯੋਗਿਤਾ ਡਬਲਿਊ. ਟੀ. ਏ. ਤੇ ਏ. ਟੀ .ਪੀ. ਟੂਰਨਾਮੈਂਟਾਂ ਦੇ ਨਾਲ ਮੈਲਬੋਰਨ ਪਾਰਕ ’ਚ ਖੇਡੀ ਜਾਵੇਗੀ। ਮੇਜ਼ਬਾਨ ਆਸਟਰੇਲੀਆ ਨੂੰ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਇਸ ’ਚ ਹਿੱਸਾ ਲੈਣ ਵਾਲੇ ਹੋਰ ਦੇਸ਼ਾਂ ’ਚ ਸਰਬੀਆ, ਸਪੇਨ, ਆਸਟ੍ਰੀਆ, ਰੂਸ, ਯੂਨਾਨ, ਜਰਮਨੀ, ਅਰਜਨਟੀਨਾ, ਇਟਲੀ, ਜਾਪਾਨ, ਫਰਾਂਸ ਤੇ ਕੈਨੇਡਾ ਸ਼ਾਮਲ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh