ਪੈਰਿਸ ਮਾਸਟਰਸ ''ਚ ਬੀਮਾਰ ਜੋਕੋਵਿਚ ਜਿੱਤੇ, ਨਡਾਲ ਵੀ ਅਗਲੇ ਦੌਰ ''ਚ

10/31/2019 11:40:51 AM

ਪੈਰਿਸ— ਨੋਵਾਕ ਜੋਕੋਵਿਚ ਨੇ ਬੀਮਾਰ ਹੋਣ ਦੇ ਬਾਵਜੂਦ ਫਰਾਂਸ ਦੇ ਕੋਰੇਟਿਨ ਮੋਤੇਤ ਨੂੰ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਜਗ੍ਹਾ ਬਣਾਈ ਜਦਕਿ ਰਾਫੇਲ ਨਡਾਲ ਨੇ ਐਡ੍ਰੀਅਨ ਮਨਾਰਿਨੋ ਨੂੰ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਪਹਿਲੇ ਸੈੱਟ 'ਚ ਦੋ ਪੁਆਇੰਟ ਬਚਾਉਂਦੇ ਹੋਏ ਬੁੱਧਵਾਰ ਨੂੰ ਦੁਨੀਆ ਦੇ 97ਵੇਂ ਨੰਬਰ ਦੇ Îਿਖਡਾਰੀ ਮੋਤੇਤ ਨੂੰ 7-6 (7/2), 6-4 ਨਾਲ ਹਰਾਇਆ।

ਜੋਕੋਵਿਚ ਵੀਰਵਾਰ ਨੂੰ ਪ੍ਰੀ ਕੁਆਰਟਰ ਫਾਈਨਲ 'ਚ ਬ੍ਰਿਟੇਨ ਦੇ ਕਾਈਲ ਐਡਮੰਡ ਨਾਲ ਭਿੜਨਗੇ। ਗਲੇ ਦੀ ਸਮੱਸਿਆ ਤੋਂ ਪਰੇਸ਼ਾਨ ਜੋਕੋਵਿਚ ਨੇ ਕਿਹਾ, ''ਪਿਛਲੇ ਕੁਝ ਦਿਨਾਂ ਤੋਂ ਸਿਹਤ ਦੇ ਲਿਹਾਜ਼ ਨਾਲ ਮੈਂ ਸੌ ਫੀਸਦੀ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ।'' ਉਨ੍ਹਾਂ ਅੱਗੇ ਕਿਹਾ, ''ਇਸ ਨਾਲ ਤੁਹਾਡੇ ਜੋਸ਼, ਕੋਰਟ ਅਤੇ ਤੁਹਾਡੀ ਮੂਵਮੈਂਟ 'ਤੇ ਅਸਰ ਪੈਂਦਾ ਹੈ। ਪਰ ਇਸ ਤਰ੍ਹਾਂ ਦੇ ਹਾਲਾਤ 'ਚ ਤੁਹਾਨੂੰ ਸਥਿਤੀ ਨੂੰ ਸਵੀਕਾਰ ਕਰਨਾ ਹੁੰਦਾ ਹੈ ਅਤੇ ਉਬਰਨ ਲਈ ਜੋ ਸੰਭਵ ਹੋਵੇ ਕਰਨਾ ਹੁੰਦਾ ਹੈ।'' ਰਾਫੇਲ ਨਡਾਲ ਨੇ ਸਥਾਨਕ ਵਾਈਲਡ ਕਾਰਡਧਾਰਕ ਮਨਾਰਿਨੋ ਖਿਲਾਫ 7-5, 6-4 ਨਾਲ ਜਿੱਤ ਦਰਜ ਕੀਤੀ। ਉਹ ਅਗਲੇ ਦੌਰ 'ਚ ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਸਟੇਨ ਵਾਵਰਿੰਕਾ ਨਾਲ ਭਿਡਨਗੇ।

Tarsem Singh

This news is Content Editor Tarsem Singh