ਇੰਗਲਿਸ਼ ਕਾਊਂਟੀ ਨਾਟਿੰਘਮਸ਼ਾਇਰ ਵਲੋਂ 6 ਮੈਚ ਖੇਡੇਗਾ ਅਸ਼ਵਿਨ

05/19/2019 6:59:29 PM

ਨਵੀਂ ਦਿੱਲੀ— ਭਾਰਤ ਦਾ ਸੀਨੀਅਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਇੰਗਲਿਸ਼ ਕਾਊਂਟੀ ਨਾਟਿੰਘਮਸ਼ਾਇਰ ਵਲੋਂ ਖੇਡ ਕੇ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਟੈਸਟ ਲੜੀ ਦੀ ਤਿਆਰੀ ਕਰੇਗਾ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, ''ਹਾਂ, ਅਸ਼ਵਿਨ ਇਸ ਸੈਸ਼ਨ ਵਿਚ ਨਾਟਿੰਘਮਸ਼ਾਇਰ ਵਲੋਂ ਖੇਡੇਗਾ। ਸੀ. ਓ. ਏ. ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰ ਕਰਾਰ ਵਾਲੇ ਕ੍ਰਿਕਟਰਾਂ ਨੂੰ ਜੇਕਰ ਪੇਸ਼ਕਸ਼ ਮਿਲਦੀ ਹੈ ਤਾਂ ਉਨ੍ਹਾਂ ਕੋਲ ਕਾਊਂਟੀ ਕ੍ਰਿਕਟ ਖੇਡਣ ਦਾ ਖੁਦ ਅਧਿਕਾਰ ਹੋਵੇਗਾ।'' ਉਪ ਕਪਾਤਨ ਅਜਿੰਕਯ ਰਹਾਨੇ ਦੇ ਹੈਂਪਸ਼ਾਇਰ ਵਲੋਂ ਖੇਡਣ ਤੋਂ ਬਾਅਦ ਹੁਣ ਅਸ਼ਵਿਨ ਦੀ ਬਾਰੀ ਹੈ, ਜਿਹਡਾ ਨਾਟਿੰਘਮਸ਼ਾਇਰ ਵਲੋਂ 6 ਡਿਵਜ਼ੀਨ-1 ਕਾਊਂਟੀ ਮੈਚਾਂ ਵਿਚ ਖੇਡੇਗਾ। ਇਸ ਕਾਊਂਟੀ ਟੀਮ ਨਾਲ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਵੀ ਖੇਡਦਾ ਹੈ।