B'day spcl : ਸਿਰਫ ਕ੍ਰਿਕਟ ਹੀ ਨਹੀਂ ਇਨ੍ਹਾਂ ਖੇਡਾਂ ਦੇ ਵੀ 'ਸੁਪਰਮੈਨ' ਹਨ 'ਮਿਸਟਰ 360 ਡਿਗਰੀ'

02/17/2018 9:45:16 AM

ਨਵੀਂ ਦਿੱਲੀ (ਬਿਊਰੋ)— ਮੌਜੂਦਾ ਸਮੇਂ ਵਿਚ ਦੁਨੀਆ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ਵਿਚ ਸ਼ਾਮਲ ਦੱਖਣ ਅਫਰੀਕੀ ਤੂਫਾਨੀ ਬੱਲੇਬਾਜ਼ ਏ.ਬੀ. ਡਿਵੀਲੀਅਰਸ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਵਨਡੇ ਕ੍ਰਿਕਟ ਦੀ ਸਭ ਤੋਂ ਤੇਜ਼ ਸੈਂਚੁਰੀ ਲਗਾਉਣ ਵਾਲੇ ਡਿਵੀਲੀਅਰਸ ਦੀ ਮੈਦਾਨ ਉੱਤੇ ਸਿਰਫ ਹਾਜ਼ਰੀ ਹੀ ਵੱਡੇ-ਵੱਡੇ ਧਮਾਕੇਦਾਰ ਗੇਂਦਬਾਜ਼ਾਂ ਦੇ ਹੌਸਲੇ ਪਸਤ ਕਰ ਦਿੰਦੀ ਹੈ। ਆਓ ਜਾਣਦੇ ਹਾਂ ਵੱਡੀਆਂ-ਵੱਡੀਆਂ ਟੀਮਾਂ ਦੀ ਗੇਂਦਬਾਜ਼ੀ ਲਾਈਨ ਅੱਪ ਦੀਆਂ ਧੱਜੀਆਂ ਉਡਾਣ ਵਾਲੇ ਡਿਵੀਲੀਅਰਸ ਦੇ ਬਾਰੇ ਵਿਚ ਉਹ ਗੱਲਾਂ ਜੋ ਸ਼ਾਇਦ ਤੁਸੀ ਨਹੀਂ ਜਾਣਦੇ ਹੋਵੋਗੇ।

ਹਾਕੀ ਤੋ ਰਗਬੀ ਵੀ ਸਨ ਖੇਡਦੇ
ਇਹ ਦੱਖਣ ਅਫਰੀਕੀ ਖਿਡਾਰੀ ਸਿਰਫ ਕ੍ਰਿਕਟ ਹੀ ਨਹੀਂ ਸਗੋਂ ਕਈ ਹੋਰ ਖੇਡਾਂ ਵਿਚ ਵੀ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕਿਆ ਹੈ। ਡਿਵੀਲੀਅਰਸ ਗੋਲਫ, ਰਗਬੀ, ਬੈਡਮਿੰਟਨ, ਸਵੀਮਿੰਗ ਦੇ ਨਾਲ ਟੈਨਿਸ ਵੀ ਖੇਡਦੇ ਹਨ। ਰਗਬੀ ਉਨ੍ਹਾਂ ਦੇ ਸਕੂਲ ਵਿਚ ਸਭ ਤੋਂ ਜ਼ਿਆਦਾ ਫਾਲੋ ਕੀਤਾ ਜਾਣ ਵਾਲਾ ਸਪੋਰਟ ਸੀ ਇਸ ਲਈ ਉਹ ਇਸ ਨਾਲ ਜੁੜ ਗਏ। ਉਹ ਹਾਕੀ ਵਿਚ ਵੀ ਆਪਣੇ ਸਕੂਲ ਦੀ ਅੰਡਰ-16 ਟੀਮ ਵਿਚ ਸ਼ਾਮਲ ਸਨ। ਇੱਥੋਂ ਤੱਕ ਕਿ ਉਹ ਦੱਖਣ ਅਫਰੀਕਾ ਦੀ ਨੈਸ਼ਨਲ ਜੂਨੀਅਰ ਹਾਕੀ ਟੀਮ ਵਿਚ ਵੀ ਚੁਣੇ ਗਏ ਸਨ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣਾ ਕਰੀਅਰ ਕ੍ਰਿਕਟ ਵਿਚ ਬਣਾਇਆ।

ਵਨਡੇ ਕ੍ਰਿਕਟ 'ਚ ਠੋਕਿਆਂ ਸਭ ਤੋਂ ਤੇਜ਼ ਸੈਂਕੜਾ
18 ਜਨਵਰੀ 2015 ਨੂੰ ਕ੍ਰਿਕਟ ਦੀ ਦੁਨੀਆ ਵਿਚ ਉਹ ਤੂਫਾਨ ਆਇਆ ਸੀ, ਜਿਸ ਨੇ ਵੱਡੇ-ਵੱਡੇ ਦਿੱਗਜਾਂ ਨੂੰ ਵੀ ਹੈਰਾਨ ਕਰ ਦਿੱਤਾ। ਵੈਸਟਇੰਡੀਜ ਖਿਲਾਫ ਜੋਹਨਸਬਰਗ ਵਿਚ ਖੇਡੇ ਗਏ ਇਕ ਮੈਚ ਵਿਚ ਡਿਵੀਲੀਅਰਸ ਨੇ ਸਿਰਫ਼ 31 ਗੇਂਦਾਂ ਵਿਚ ਵਨਡੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਜੜ ਦਿੱਤਾ। ਮੈਚ ਦੇ 39ਵੇਂ ਓਵਰ ਵਿਚ ਬੱਲੇਬਾਜ਼ੀ ਕਰਨ ਉਤਰੇ ਡਿਵੀਲੀਅਰਸ ਨੇ 59 ਗੇਂਦਾਂ ਖੇਡ ਕੇ 149 ਦੌੜਾਂ ਬਣਾ ਦਿੱਤੀਆਂ ਸਨ।

ਇੱਥੇ ਨਹੀਂ ਵਨਡੇ ਕ੍ਰਿਕਟ ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਡਿਵੀਲੀਅਰਸ ਦੇ ਹੀ ਨਾਮ ਹੈ।2007 ਦੀ ਇਕ ਸੀਰੀਜ਼ ਵਿਚ ਉਹ ਲਗਾਤਾਰ 4 ਵਾਰ ਜ਼ੀਰੋ ਉੱਤੇ ਆਊਟ ਹੋਏ। ਇਹ ਇੱਕ ਬੁਰਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਦਰਜ ਹੈ।

ਖੇਡ ਹੀ ਨਹੀਂ ਪੜ੍ਹਾਈ ਵਿਚ ਵੀ ਉਹ ਚੈਂਪੀਅਨ ਰਹੇ ਹਨ। ਉਨ੍ਹਾਂ ਨੇ ਇਕ ਸਾਇੰਸ ਪ੍ਰੋਜੈਕਟ ਲਈ ਸਨਮਾਨ ਵਾਲਾ ਨੇਲਸਨ ਮੰਡੇਲਾ ਖਿਤਾਬ ਵੀ ਮਿਲ ਚੁੱਕਿਆ ਹੈ। ਡਿਵੀਲੀਅਰਸ ਨੇ ਮੰਨਿਆ ਸੀ ਕਿ ਉਹ ਹਮੇਸ਼ਾ ਪੜ੍ਹਾਈ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਸੁਪਨਾ ਡਾਕਟਰ ਬਨਣ ਦਾ ਸੀ।

ਇੱਕ ਗੱਲ ਜੋ ਤੁਸੀ ਏ.ਬੀ. ਦੇ ਬਾਰੇ ਵਿਚ ਨਹੀਂ ਜਾਣਦੇ ਹੋਵੋਗੇ ਉਹ ਇਹ ਕਿ ਉਹ ਇਕ ਸਿੰਗਰ ਵੀ ਹਨ। ਡਿਵੀਲੀਅਰਸ ਦਾ ਇਕ ਬੈਂਡ ਹੈ ਜਿਸਦੇ ਲਈ ਉਹ ਲੀਡ ਸਿੰਗਰ ਹਨ।

ਉਨ੍ਹਾਂ ਨੇ ਆਪਣੀ ਪਤਨੀ ਨੂੰ ਤਾਜਮਹਿਲ ਉੱਤੇ ਪ੍ਰੋਪੋਜ ਕੀਤਾ ਸੀ। ਇਸ ਕਪਲ ਦੇ ਦੋ ਬੇਟੇ ਵੀ ਹਨ। ਉਹ ਟੈਨਿਸ ਸਟਾਰ ਰਾਜਰ ਫੇਡਰਰ ਅਤੇ ਮਨਚੇਸਟਰ ਯੂਨਾਈਟੇਡ ਫੁੱਟਬਾਲ ਕਲੱਬ ਦੇ ਫੈਨ ਹਨ।