ਗਾਂਗੁਲੀ-ਧੋਨੀ ਨਹੀਂ, ਗੰਭੀਰ ਨੇ ਇਸ ਖਿਡਾਰੀ ਨੂੰ ਦੱਸਿਆ ਭਾਰਤ ਦਾ ਬੈਸਟ ਕਪਤਾਨ

04/22/2020 3:30:27 PM

ਨਵੀਂ ਦਿੱਲੀ : ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਨੇ ਸੌਰਵ ਗਾਂਗੁਲੀ ਦੀ ਅਗਵਾਈ ਵਿਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗੰਭੀਰ ਨੇ ਰਾਹੁਲ ਦ੍ਰਾਵਿੜ , ਅਨਿਲ ਕੁੰਬਲੇ ਅਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਵੀ ਕ੍ਰਿਕਟ ਖੇਡੀ ਹੈ। ਉਸ ਦੇ ਟੀਮ ਵਿਚ ਰਹਿੰਦਿਆਂ ਭਾਰਤ ਨੇ 2007 ਦਾ ਆਈ. ਸੀ. ਸੀ. ਟੀ-20 ਅਤੇ 2011 ਦਾ ਵਨ ਡੇ ਵਰਲਡ ਕੱਪ ਜਿੱਤਿਆ ਸੀ। ਇਹ ਦੋਵੇਂ ਵਰਲਡ ਕੱਪ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਜਿੱਤੇ। ਗੰਭੀਰ ਨੇ 13 ਸਾਲ ਲੰਬੇ ਕਰੀਅਰ ਵਿਚ ਕਈ ਉਤਾਰ-ਚੜਾਅ ਦੇਖੇ। ਉਹ ਲੱਗਭਗ ਹਰ ਸਫਲ ਭਾਰਤੀ ਕਪਤਾਨ ਅਗਵਾਈ ਵਿਚ ਖੇਡੇ। ਇਨ੍ਹਾਂ ਵਿਚੋਂ ਇਕ ਨੂੰ ਚੁਣਨਾ ਆਸਾਨ ਨਹੀਂ ਹੈ ਪਰ ਜਦੋਂ ਗੰਭੀਰ ਨੂੰ ਨਿਜੀ ਤੌਰ 'ਤੇ ਪਸੰਦੀਦਾ ਕਪਤਾਨ ਚੁਣਨ ਲਈ ਕਿਹਾ ਗਿਆ ਤਾਂ ਉਸ ਵਿਚ ਜ਼ਰਾ ਝਿਝਕ ਨਹੀਂ ਆਈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ।

ਗੰਭੀਰ ਨੇ ਸਟਾਰ ਸਪੋਰਟਸ ਦੇ ਇਕ ਪ੍ਰੋਗਰਾਮ ਵਿਚ ਅਨਿਲ ਕੁੰਬਲੇ ਨੂੰ ਭਾਰਤ ਦਾ ਸਫਲ ਕਪਤਾਨ ਦੱਸਿਆ। ਉਸ ਨੇ ਕਿਹਾ ਕਿ ਰਿਕਾਰਡ ਦੇ ਮਾਮਲੇ ਵਿਚ ਮਹਿੰਦਰ ਸਿੰਘ ਧੋਨੀ ਚੋਟੀ 'ਤੇ ਹੈ ਪਰ ਮੇਰੇ ਲਈ ਜਿਨ੍ਹਾਂ ਦੇ ਅੰਡਰ ਮੈਂ ਖੇਡਿਆ, ਉਨ੍ਹਾਂ ਵਿਚੋਂ ਬੈਸਟ ਕਪਤਾਨ ਕੁੰਬਲੇ ਹਨ। ਗੰਭੀਰ ਨੇ ਕਿਹਾ ਕਿ ਜੇਕਰ ਅਨਿਲ ਕੁੰਬਲੇ ਲੰਬੇ ਸਮੇਂ ਤਕ ਕਪਤਾਨੀ ਕਰਦੇ ਤਾਂ ਉਹ ਸਾਰੇ ਰਿਕਾਰਡ ਤੋੜ ਸਕਦੇ ਸੀ। ਸੌਰਵ ਨੇ ਵੀ ਬਹੁਤ ਚੰਗਾ ਕੀਤਾ ਪਰ ਮੈਂ ਹਮੇਸ਼ਾ ਚਾਹੁੰਦਾ ਸੀ ਕਿ ਕੁੰਬਲੇ ਲੰਬੇ ਸਮੇਂ ਤਕ ਕਪਤਾਨੀ ਕਰਨ। ਉਸਦੀ ਅਗਵਾਈ ਵਿਚ ਮੈਂ 6 ਟੈਸਟ ਮੈਚ ਖੇਡੇ ਹਨ। ਗੰਭੀਲ ਨੇ ਕੁੰਬਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਪਤਾਨ ਅਤੇ ਨੇਤਾ ਦੋਵਾਂ ਵਿਚ ਫਰਕ ਹੁੰਦਾ ਹੈ। ਮੈਂ ਬਹੁਤ ਸਾਰੇ ਕਪਤਾਨਾਂ ਦੇ ਅੰਡਰ ਖੇਡਿਆ ਪਰ ਕੁੰਬਲੇ ਸਭ ਤੋਂ ਇਮਾਨਦਾਰ ਵਿਅਕਤੀ ਹਨ। ਸਾਲ 2007 ਵਿਚ ਦ੍ਰਾਵਿੜ ਦੇ ਕਪਤਾਨੀ ਛੱਡਣ ਤੋਂ ਬਾਅਦ ਕੁੰਬਲੇ ਨੇ ਕਪਤਾਨੀ ਸੰਭਾਲੀ ਸੀ।

Ranjit

This news is Content Editor Ranjit