ਨਾਰਵੇ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਡੇਵਿਸ ਕੱਪ ਮੁਕਾਬਲਾ

09/18/2022 5:55:26 PM

ਲਿਲੇਹੈਮਰ (ਨਾਰਵੇ)– ਵਿਸ਼ਵ ਦੇ ਦੂਜੇ ਨੰਬਰ ਦੇ ਟੈਨਿਸ ਸਿੰਗਲਜ਼ ਖਿਡਾਰੀ ਕੈਸਪਰ ਰੂਡ ਤੇ ਵਿਕਟਰ ਡੂਰਾਸੋਵਿਚ ਦੀ ਜੋੜੀ ਨੇ ਡਬਲਜ਼ ਮੈਚ ਵਿਚ ਭਾਰਤ ਦੇ ਯੂਕੀ ਭਾਂਬਰੀ ਤੇ ਸਾਕੇਤ ਮਾਇਨੇਨੀ ਦੀ ਜੋੜੀ ਨੂੰ 6-3, 6-3, 6-3 ਨਾਲ ਹਰਾ ਕੇ ਡੇਵਿਸ ਕੱਪ ਵਿਸ਼ਵ ਗਰੁੱਪ-1 ਦੇ ਇਸ ਮੁਕਾਬਲੇ ਨੂੰ 3-0 ਨਾਲ ਜਿੱਤ ਲਿਆ। ਮੁਕਾਬਲੇ ਦੇ ਸ਼ੁਰੂਆਤੀ ਦਿਨ ਦੋਵੇਂ ਸਿੰਗਲਜ਼ ਮੈਚਾਂ ਵਿਚ ਹਾਰ ਦੇ ਨਾਲ ਭਾਰਤ 0-2 ਨਾਲ ਪਿੱਛੇ ਸੀ। ਇਸ ਤੋਂ ਬਾਅਦ ਟੀਮ ਨੂੰ ਯੂਕੀ ਤੇ ਸਾਕੇਤ ਦੀ ਜੋੜੀ ਤੋਂ ਵਾਪਸੀ ਦੀ ਉਮੀਦ ਸੀ ਪਰ ਭਾਰਤੀ ਜੋੜੀ ਨੇ ਇਕ ਘੰਟਾ 50 ਮਿੰਟ ਤਕ ਚੱਲੇ ਮੁਕਾਬਲੇ ਨੂੰ ਗੁਆ ਦਿੱਤਾ।

ਇਸ ਤੋਂ ਪਹਿਲਾਂ ਪ੍ਰਜਨੇਸ਼ ਗੁਣੇਸ਼ਵਰਨ ਤੇ ਰਾਮਕੁਮਾਰ ਰਾਮਨਾਥਨ ਨੇ ਆਪਣੇ-ਆਪਣੇ ਮੈਚ 1-6, 4-6 ਦੇ ਬਰਾਬਰ ਫਰਕ ਨਾਲ ਗੁਆਏ। ਨਾਰਵੇ ਦੇ 3-0 ਨਾਲ ਬੜ੍ਹਤ ਲੈਣ ਤੋਂ ਬਾਅਦ ਉਲਟ ਸਿੰਗਲਜ਼ ਮੁਕਾਬਲੇ ਨਹੀਂ ਖੇਡੇ ਜਾਣਗੇ। ਗੁਣੇਸ਼ਵਰਨ ਅਮਰੀਕੀ ਓਪਨ ਦੇ ਉਪ ਜੇਤੂ ਰੂਡ ਤੋਂ ਹਾਰ ਗਿਆ ਸੀ। ਇਹ ਨਤੀਜਾ ਉਮੀਦਾਂ ਅਨੁਸਾਰ ਸੀ ਤੇ ਅਜਿਹੇ ਵਿਚ ਭਾਰਤ ਦੀਆਂ ਉਮੀਦਾਂ ਰਾਮਨਾਥਨ ’ਤੇ ਟਿਕੀਆਂ ਸਨ। ਰਾਮਨਾਥਨ ਨੂੰ ਦੂਜੇ ਸਿੰਗਲਜ਼ ਮੈਚ ਵਿਚ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਡੂਰਾਸੋਵਿਚ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

Tarsem Singh

This news is Content Editor Tarsem Singh