ਨਾਰਵੇ ਸ਼ਤਰੰਜ : ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਆਨੰਦ ਮੁੜ ਸਿੰਗਲ ਬੜ੍ਹਤ ''ਤੇ
Tuesday, Jun 07, 2022 - 02:10 PM (IST)

ਸਟਾਵੰਗਰ, ਨਾਰਵੇ- (ਨਿਕਲੇਸ਼ ਜੈਨ)- ਨਾਰਵੇ ਸ਼ਤਰੰਜ ਦੇ 10ਵੇਂ ਵਰਜ਼ਨ 'ਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਪੰਜਵੇਂ ਰਾਊਂਡ 'ਚ ਵਿਸ਼ਵ ਚੈਂਪੀਅਨ ਤੇ ਮੇਜ਼ਬਾਨ ਨਾਰਵੇ ਦੇ ਮੇਗਨਸ ਕਾਰਲਸਨ ਦੀ ਚੁਣੌਤੀ ਨੂੰ ਪਾਰ ਕਰਦੇ ਹੋਏ ਇਕ ਵਾਰ ਫਿਰ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਕਾਰਲਸਨ ਦੇ ਖ਼ਿਲਾਫ਼ ਲੰਬੇ ਸਮੇਂ ਬਾਅਦ ਕਲਾਸਿਕਲ ਮੁਕਾਬਲਾ ਖੇਡ ਰਹੇ ਆਨੰਦ ਨੇ ਸਫ਼ੈਦ ਮੋਹਰਿਆਂ ਨਾਲ ਇਟੈਲੀਅਨ ਓਪਨਿੰਗ 'ਚ ਇਕ ਬਿਹਤਰੀਨ ਬਾਜ਼ੀ ਖੇਡਦੇ ਹੋਏ ਜਿੱਤ ਦੇ ਕਰੀਬ ਪਹੁੰਚ ਗਏ ਸਨ ਪਰ ਕਾਰਲਸਨ ਕਿਸੇ ਤਰ੍ਹਾਂ ਵਾਪਸੀ ਕਰਨ 'ਚ ਕਾਮਯਾਬ ਰਹੇ ਤੇ 40 ਚਾਲਾਂ 'ਚ ਬਾਜ਼ੀ ਡਰਾਅ ਕਰਾਉਣ 'ਚ ਸਫਲ ਰਹੇ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫ਼ਤਾਰ, ਇਸ ਮਾਮਲੇ 'ਚ 8 ਸਾਲ ਤੋਂ ਸਨ ਫਰਾਰ
ਇਸ ਤੋਂ ਬਾਅਦ ਨਾਰਵੇ ਸ਼ਤਰੰਜ ਦੇ ਖ਼ਾਸ ਨਿਯਮ ਮੁਤਾਬਕ ਦੋਵਾਂ ਦਰਮਿਆ ਟਾਈਬ੍ਰੇਕ ਦਾ ਮੁਕਾਬਲਾ ਖੇਡਿਆ ਗਿਆ ਜਿਸ 'ਚ ਆਨੰਦ ਨੇ ਇਕ ਵਾਰ ਫਿਰ ਸਫੈਦ ਮੋਹਰਿਆਂ ਨਾਲ ਇਟੈਲੀਅਨ ਖੇਡਿਆ ਤੇ ਇਸ ਤੋਂ ਬਾਅਦ ਆਨੰਦ 50 ਚਾਲਾਂ 'ਚ ਜਿੱਤ ਦਰਜ ਕਰਨ 'ਚ ਸਫਲ ਰਹੇ। ਇਸ ਤੋਂ ਆਨੰਦ ਨੂੰ 1.5 ਤੇ ਕਾਰਲਸਨ ਨੂੰ 1 ਅੰਕ ਹਾਸਲ ਹੋਇਆ।
ਇਹ ਵੀ ਪੜ੍ਹੋ : ਅਵਿਨਾਸ਼ ਸਾਬਲੇ ਦੀ ਟ੍ਰੈਕ 'ਤੇ ਬੋਲ ਰਹੀ ਹੈ ਤੂਤੀ, ਅੱਠਵੀਂ ਵਾਰ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਪੰਜਵੇਂ ਰਾਊਂਡ 'ਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੂੰ ਤਾਂ ਨਾਰਵੇ ਦੇ ਆਰਯਨ ਤਾਰੀ ਨੇ ਚੀਨ ਦੇ ਵਾਂਗ ਹਾਊ ਨੂੰ ਹਰਾ ਕੇ ਪੂਰੇ 3 ਅੰਕ ਹਾਸਲ ਕੀਤੇ ਜਦਕਿ ਫਰਾਂਸ ਦੇ ਮੈਕਸੀਮ ਵਾਰਚੇਰ ਲਾਗਰੇਵ ਨੇ ਬੁਲਗਾਰੀਆ ਦੇ ਵੇਸੇਲੀਨ ਟੋਪਾਲੋਵ ਨੂੰ ਤਾਂ ਅਜਰਬੈਜਾਨ ਦੇ ਸ਼ਾਖਿਰਯਾਰ ਮਮੇਦਧਾਰੋਵ ਨੇ ਯੂ. ਐੱਸ. ਏ. ਦੇ ਵੇਸਲੀ ਸੋਅ ਨੂੰ ਟਾਈਬ੍ਰੇਕ 'ਚ ਹਾਰ ਕੇ 1.5 ਅੰਕ ਹਾਸਲ ਕੀਤੇ। 5 ਰਾਊਂਡ ਦੇ ਬਾਅਦ ਆਨੰਦ ਅਜੇ 10 ਅੰਕ ਬਣਾ ਕੇ ਪਹਿਲੇ, ਕਾਰਲਸਨ 9.5 ਅੰਕ ਬਣਾ ਕੇ ਦੂਜੇ ਤੇ ਵੇਸਲੀ ਸੋ 8.5 ਅੰਕ ਬਣਾ ਕੇ ਤੀਜੇ ਸਥਾਨ 'ਤੇ ਚਲ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।