ਇਕ ਝੰਡੇ ਹੇਠ ਓਲੰਪਿਕ ਮਾਰਚ ਕਰਨਗੇ ਉੱਤਰ ਤੇ ਦੱਖਣੀ ਕੋਰੀਆ

01/17/2018 11:18:18 PM

ਨਵੀਂ ਦਿੱਲੀ— ਅਗਲੇ ਮਹੀਨੇ ਤੋਂ ਦੱਖਣੀ ਕੋਰੀਆ 'ਚ ਸ਼ੁਰੂ ਹੋਣ ਜਾ ਰਹੇ ਵਿੰਟਰ ਓਲੰਪਿਕ ਖੇਡਾਂ 'ਚ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਇਕ ਝੰਡੇ ਹੇਠ ਮਾਰਚ ਕਰਨ ਦੇ ਲਈ ਤੈਆਰ ਹੋ ਗਏ ਹਨ। ਇਹ ਝੰਡਾ 'ਸੰਯੁਕਤ ਕੋਰੀਆ' ਹੋਵੇਗਾ। ਪਮਮੁੰਜਮ 'ਚ ਹੋਈ ਬੈਠਕ ਤੋਂ ਬਾਅਦ ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਹੋਏ ਹਨ ਕਿ ਉਹ ਮਹਿਲਾਵਾਂ ਦੀ ਆਈਸ ਹਾਕੀ ਟੀਮ ਇਕ ਸਾਥ ਖੇਡੇਗੀ। ਲਗਭਗ 2 ਸਾਲ ਦੇ ਅੰਤਰਾਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ 'ਚ ਪਹਿਲੀ ਉੱਚ ਪੱਧਰੀ ਬੈਠਕ ਹੋਈ ਹੈ। ਵਿੰਟਰ ਓਲੰਪਿਕ ਦੱਖਣੀ ਕੋਰੀਆ ਦੇ ਪਯੋਂਗਚੈਂਗ 'ਚ 9 ਤੋਂ 27 ਫਰਵਰੀ ਤਕ ਖੇਡਿਆ ਜਾਵੇਗਾ।


ਹਾਲਾਂਕਿ ਇਕਜੁੱਟ ਆਈਸ ਹਾਕੀ ਟੀਮ ਬਣਨ ਦੇ ਫੈਸਲੇ ਤੋਂ ਦੱਖਣੀ ਕੋਰੀਆ ਦੇ ਹਾਕੀ ਕੋਚ ਚਿੰਤਾ 'ਚ ਹੈ। ਉਸਦਾ ਮੰਨਣਾ ਹੈ ਕਿ ਇਕਜੁੱਟ ਟੀਮ ਹੋਣ ਨਾਲ ਉਸਦੀ ਟੀਮ ਦੇ ਤਮਗਾ ਜਿੱਤਣ ਦਾ ਫੈਸਲਾ ਘੱਟ ਹੋ ਜਾਵੇਗਾ।