... ਜਦੋਂ ਨੋਮਰ ਨੇ ਜਿੱਤਿਆ ਸੀ ਮੀਆ ਦਾ ਦਿਲ

01/20/2018 3:01:36 AM

ਜਲੰਧਰ—ਅਮਰੀਕੀ ਫੁੱਟਬਾਲ ਟੀਮ ਦੀ ਮੈਂਬਰ ਰਹੀ ਮੀਆ ਹਮ 1999 'ਚ ਅਮਰੀਕਾ ਤੇ ਚੀਨ ਵਿਚਾਲੇ ਖੇਡੇ ਗਏ ਫੀਫਾ ਮਹਿਲਾ ਵਿਸ਼ਵ ਕੱਪ ਦੇ ਮੈਚ ਦੌਰਾਨ ਚਰਚਾ 'ਚ ਆਈ ਸੀ। ਅਮਰੀਕਾ ਦੀ ਜਿੱਤ 'ਚ ਮੀਆ ਦਾ ਵੱਡਾ ਯੋਗਦਾਨ ਸੀ। ਮੀਆ ਨੇ ਫੁੱਟਬਾਲ ਖਿਡਾਰੀ ਨੋਮਰ ਗਰਸੀਪਾਰਰ ਨਾਲ 2003 'ਚ ਵਿਆਹ ਕੀਤਾ ਸੀ। ਮੀਆ ਨੋਮਰ ਨੂੰ ਪਹਿਲੀ ਵਾਰ ਹਾਰਵਰਡ ਸਟੇਡੀਅਮ 'ਚ ਹੋਏ ਫੁੱਟਬਾਲ ਮੈਚ ਦੌਰਾਨ ਮਿਲੀ ਸੀ। 
ਪੈਨਲਟੀ ਸ਼ੂਟ ਆਊਟ ਤਕ ਗਿਆ ਇਹ ਮੈਚ ਨੋਮਰ ਨੇ ਆਖਰੀ ਗੋਲ ਕਰ ਕੇ ਆਪਣੀ ਟੀਮ ਨੂੰ ਜਿਤਵਾਇਆ ਸੀ। ਇਸ ਜਿੱਤ ਦੇ ਨਾਲ ਹੀ ਉਹ ਦਰਸ਼ਕ ਗੈਲਰੀ 'ਚ ਬੈਠੀ ਮੀਆ ਦਾ ਦਿਲ ਵੀ ਜਿੱਤ ਕੇ ਲੈ ਗਿਆ। ਮੀਆ ਜਿਹੜੀ ਪਹਿਲਾਂ ਤੋਂ ਵਿਆਹੁਤਾ ਸੀ, ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤਾ, ਫਿਰ ਨੋਮਰ ਨਾਲ ਡੇਟਿੰਗ ਤੋਂ ਬਾਅਦ ਵਿਆਹ ਕਰ ਲਿਆ। ਨੋਮਰ ਨਾਲ ਆਪਣੇ ਰਿਲੇਸ਼ਨ ਬਾਰੇ ਮੀਆ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਇਕ ਨੋਮਰ ਹੀ ਸੀ, ਜਿਸ ਨੇ ਹਰ ਹਾਲਾਤ 'ਚ ਮੇਰਾ ਸਾਥ ਦਿੱਤਾ। ਉਹ ਮੇਰੇ ਲਈ ਇਕ ਦੋਸਤ ਤੋਂ ਕਿਤੇ ਵਧ ਕੇ ਹੈ।