ਜੌਹਰੀ ਵਿਰੁੱਧ ਸਰੀਰਕ ਸ਼ੋਸ਼ਣ ਕੇਸ ''ਚ ਵਿਸ਼ੇਸ਼ ਸੁਣਵਾਈ ਨਹੀਂ : ਸੁਪਰੀਮ ਕੋਰਟ

05/02/2019 9:19:58 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਵਿਰੁੱਧ ਸਰੀਰਕ ਸ਼ੋਸ਼ਣ ਮਾਮਲੇ ਵਿਚ ਵਿਸ਼ੇਸ਼ ਸੁਣਵਾਈ ਕਰਨ ਤੋਂ ਵੀਰਵਾਰ ਨੂੰ ਇਨਕਾਰ ਕਰ ਦਿੱਤਾ। ਮਹਿਲਾ ਅਧਿਕਾਰ ਦੇ ਲਈ ਕੰਮ ਕਰਨ ਵਾਲੀ ਸਮਾਜਸੇਵੀ ਰਸ਼ਿਮ ਨਾਇਰ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ 'ਚ ਕਿਹਾ ਗਿਆ ਸੀ ਕਿ ਬੀ. ਸੀ. ਸੀ. ਆਈ. ਦੇ ਲੋਕਪਾਲ ਜਸਟਿਸ ਡੀ. ਕੇ. ਜੈਨ ਨੂੰ ਜੌਹਰੀ ਵਿਰੁੱਧ ਲੱਗੇ ਦੋਸ਼ਾਂ ਦੀ ਪੂਰੀ ਜਾਂਚ ਕਰਨੀ ਚਾਹੀਦੀ। ਉਨ੍ਹਾਂ ਨੇ ਦਾਇਰ ਪਟੀਸ਼ਨ 'ਚ ਕਿਹਾ ਕਿ ਜੌਹਰੀ ਨੇ ਜਿਸ ਵੀ ਸੰਗਠਨ 'ਚ ਕੰਮ ਕੀਤਾ ਉੱਥੇ ਉਸਦਾ ਬਹੁਤ ਕਾਲਾ ਇਤਿਹਾਸ ਰਿਹਾ ਹੈ ਪਰ ਸਰੀਰਕ ਪ੍ਰੇਸ਼ਾਨੀ ਦੇ ਮਾਮਲਿਆਂ 'ਚ ਉਹ ਹਮੇਸ਼ਾ ਬੱਚੇ ਰਹੇ। ਪਟੀਸ਼ਨਰ ਨੇ ਅਪੀਲ 'ਚ ਇਹ ਜਾਣਕਾਰੀ ਵੀ ਮੰਗੀ ਸੀ ਕਿ ਆਖਿਰਕਾਰ ਬੋਡਰ ਦੇ ਹਾਲ 'ਚ ਨਿਯੁਕਤ ਲੋਕਪਾਲ ਨੂੰ ਇਸ ਮਾਮਲੇ ਦੀ ਜਾਂਚ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਨੇ ਇਸ ਮਾਮਲੇ 'ਚ ਉਨ੍ਹਾਂ ਤਿੰਨ ਮਹਿਲਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਜੌਹਰੀ ਵਿਰੁੱਧ ਦੋਸ਼ ਲਗਾਏ ਸਨ।

Gurdeep Singh

This news is Content Editor Gurdeep Singh