ਕੋਹਲੀ ਦੀ ਬੱਲੇਬਾਜ਼ੀ ਵੇਖ ਮਾਈਕ ਹੇਸਨ ਨੇ ਕਹਿ ਦਿੱਤੀ ਇਹ ਵੱਡੀ ਗੱਲ

09/19/2019 6:32:03 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਨਿਦੇਸ਼ਕ ਨਿਯੁਕਤ ਕੀਤੇ ਗਏ ਮਾਈਕ ਹੇਸਨ ਨੇ ਕਿਹਾ ਹੈ ਦੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੀ-20 ਲੀਗ 'ਚ ਵੀ ਓਨੇ ਹੀ ਸਫਲ ਹੋ ਸਕਦੇ ਹਨ ਜਿੰਨੇ ਵਰਲਡ ਕ੍ਰਿਕਟ 'ਚ ਹਨ। ਕੋਹਲੀ ਨੇ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ 'ਚ 72 ਦੌੜਾਂ ਦੀ ਅਜੇਤੂ ਪਾਰੀ ਖੇਡ ਭਾਰਤ ਨੂੰ ਜਿੱਤ ਦਵਾਈ। ਇਕ ਕਪਤਾਨ ਦੇ ਤੌਰ 'ਤੇ ਵੀ ਕੋਹਲੀ ਅੰਤਰਰਾਸ਼ਟਰੀ ਪੱਧਰ 'ਤੇ ਕਾਫ਼ੀ ਸਫਲ ਰਹੇ ਹਨ ਪਰ ਬੈਂਗਲੁਰੂ ਨਾਲ ਉਨ੍ਹਾਂ ਦੀ ਕਪਤਾਨੀ ਇੰਨੀ ਚੱਲੀ ਨਹੀਂ ਹੈ।

ਮਾਈਕ ਹੇਸਨ ਨੇ ਆਈ. ਏ. ਐੱਨ.ਐੱਸ 'ਤੋਂ ਕਿਹਾ, ਉਹ ਵਰਲਡ ਕ੍ਰਿਕਟ 'ਚ ਜਿੰਨੇ ਸਫਲ ਹਨ ਓਨੇ ਹੀ ਆਈ. ਪੀ. ਐੱਲ. 'ਚ ਹੋ ਸਕਦੇ ਹਨ। ਬੀਤੀ ਰਾਤ ਅਸੀਂ ਇਸ ਗੱਲ ਦੀ ਇਕ ਹੋਰ ਬਿਹਤਰੀਨ ਉਦਾਹਰਣ ਵੇਖੀ ਕਿ ਉਹ ਕਿੰਨੇ ਸ਼ਾਨਦਾਰ ਖਿਡਾਰੀ ਹਨ। ਉਹ ਬਿਹਤਰੀਨ ਕਪਤਾਨ ਵੀ ਹਨ ਜੋ ਟੀਮ ਦੀ ਅਗਵਾਈ ਚੰਗੀ ਤਰਾਂ ਨਾਲ ਕਰਦੇ ਹਨ ਅਤੇ ਟੀਮ ਨੂੰ ਜਨੂੰਨ ਅਤੇ ਠੀਕ ਭਾਵਨਾ ਦੇ ਨਾਲ ਅੱਗੇ ਲੈ ਕੇ ਜਾਂਦੇ ਹਨ।
ਉਥੇ ਹੀ ਬੈਂਗਲੁਰੂ ਦੇ ਮੁੱਖ ਕੋਚ ਨਿਯੁਕਤ ਕੀਤੇ ਗਏ ਸਾਬਕਾ ਆਸਟਰੇਲੀਆਈ ਬੱਲੇਬਾਜ਼ ਸਾਇਮਨ ਕੈਟਿਚ ਨੇ ਵੀ ਕੋਹਲੀ ਦੀ ਤਰੀਫ ਕੀਤੀ ਹੈ। ਕੈਟਿਜ ਨੇ ਕਿਹਾ ਕਿ ਕੋਹਲੀ ਦਾ ਰਿਕਾਰਡ ਉਨ੍ਹਾਂ ਦੀ ਪੂਰੀ ਕਹਾਣੀ ਬਿਆਨ ਕਰਦਾ ਹੈ । ਨਾ ਸਿਰਫ ਇਕ ਖਿਡਾਰੀ ਸਗੋਂ ਭਾਰਤੀ ਟੀਮ ਦੇ ਕਪਤਾਨ ਦੇ ਤੌਰ 'ਤੇ ਵੀ ਉਨ੍ਹਾਂ ਨੇ ਜੋ ਹਾਸਲ ਕੀਤਾ ਹੈ ਉਸ ਦੇ ਕਾਰਨ ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ।